ਅਮਰੀਕਾ-ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਦਾ ਵਿਚਾਰ ਬਕਵਾਸ

ਲਾਸ ਏਜੰਲਸ – ਆਸਕਰ ਪੁਰਸਕਾਰ ਜੇਤੂ ਫਿਲਮ ਡਾਇਰੈਕਟਰ ਅਲਫੋਂਸੋ ਕੁਰੋਨ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ‘ਤੇ ਕੰਧ ਬਣਾਉਣ ਦਾ ਵਿਚਾਰ ‘ਬਕਵਾਸ’ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਕੰਧ ਕੰਮ ਨਹੀਂ ਕਰੇਗੀ। ਕੁਰੋਨ ਸ਼ਾਨਦਾਰ ਨਿਰਦੇਸ਼ਨ ਲਈ ਆਸਕਰ ਅਵਾਰਡ ਨਾਲ ਸਨਮਾਨਿਤ ਹੋਣ ਵਾਲੇ ਮੈਕਸੀਕੋ ਦੇ ਪਹਿਲੇ ਡਾਇਰੈਕਟਰ ਹਨ। ਮੈਕਸੀਕੋ ਦੇ ਡਾਇਰੈਕਟਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦਿਮਾਗ ਉਪਜ ਮੰਨੇ ਜਾਣ ਵਾਲੀ ਇਕ ਪ੍ਰਸਤਾਵਿਤ ਕੰਧ ਨੂੰ ‘ਪਾਵਰ ਗੇਮ’ ਕਰਾਰ ਦਿੱਤਾ ਹੈ। ਡਾਇਰੈਕਟਰ ਤੋਂ ਜਦੋਂ ਦੋਹਾਂ ਦੇਸ਼ਾਂ ਵਿਚਾਲੇ ਕੰਧ ਬਣਾਉਣ ਦੀ ਟਰੰਪ ਦੀ ਵਚਨਬੱਧਤਾ ਦੇ ਬਾਰੇ ‘ਚ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਇਹ ਬਕਵਾਸ ਹੈ ਕਿਉਂਕਿ ਇਹ ਸਪੱਸ਼ਟ ਰੂਪ ਤੋਂ ਇਹ ਸ਼ੁੱਧ ਹੈ। ਇਹ ਪਾਵਰ ਗੇਮ ਹੈ। ਉਨ੍ਹਾਂ ਕਿਹਾ ਕਿ ਕੰਧਾਂ ਕਦੇ ਕੰਮ ਨਹੀਂ ਕਰਦੀਆਂ। ਮੇਰਾ ਮਤਲਬ ਹੈ ਕਿ ਇਸ ਮੁੱਦੇ ਨੂੰ ਕਿਸੇ ਹੋਰ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ, ਇਹ ਕੋਈ ਸਮੱਸਿਆ ਨਹੀਂ ਹੈ, ਇਹ ਅਸਲੀਅਤ ਹੈ। ਡਾਇਰੈਕਟਰ ਨੇ ਆਖਿਆ ਕਿ ਰਫਿਊਜ਼ੀਆਂ ਦਾ ਮੁੱਦਾ ‘ਵਾਸਤਵਿਕ’ ਹੈ ਜਿਸ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਨਜਿੱਠਣ ਦੀ ਜ਼ਰੂਰਤ ਹੈ ਕਿਉਂਕਿ ਇਸ ‘ਚ ਮਨੁੱਖੀ ਜੀਵਨ ਸ਼ਾਮਲ ਹ

VIA PUNJAB