- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਵਲੋਂ ਅੱਤਵਾਦੀ ਜੱਥੇਬੰਦੀ ਤਹਿਰੀਕੇ ਤਾਲਿਬਾਨ ਦੇ ਮੁਖੀ ਨੂਰ ਵਲੀ ਗਲੋਬਲ ਅੱਤਵਾਦ ਕਰਾਰ
ਵਾਸ਼ਿੰਗਟਨ – ਅਮਰੀਕਾ ਨੇ ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀ ਸੰਗਠਨ ਤਹਿਰੀਕ-ਏ -ਤਾਲਿਬਾਨ ਪਾਕਿਸਤਾਨ ਦੇ ਨੇਤਾ ਨੂਰ ਵਲੀ ਨੂੰ ਗਲੋਬਲ ਅੱਤਵਾਦੀ ਐਲਾਨਿਆ ਹੈ| ਉਸ ਨੂੰ ਗਲੋਬਲ ਅੱਤਵਾਦੀ ਨਾਮਜ਼ਦ ਕਰਨ ਦਾ ਫੈਸਲਾ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਲਿਆ ਗਿਆ ਹੈ| ਇਹ ਅੱਤਵਾਦੀ ਸੰਗਠਨ ਕਈ ਆਤਮਘਾਤੀ ਧਮਾਕਿਆਂ ਅਤੇ ਸੈਂਕੜੇ ਨਾਗਰਿਕਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੈ| ਅਮਰੀਕਾ ਟੀ.ਟੀ.ਪੀ. ਨੂੰ ਪਹਿਲਾਂ ਹੀ ਗਲੋਬਲ ਅੱਤਵਾਦੀ ਸਮੂਹ ਦੇ ਰੂਪ ਵਿਚ ਨਾਮਜ਼ਦ ਕਰ ਚੁੱਕਾ ਹੈ| ਨੂਰ ਵਲੀ, ਮੁਫਤੀ ਨੂਰ ਵਲੀ ਸਮੂਦ ਦੇ ਨਾਮ ਨਾਲ ਵੀ ਮਸ਼ਹੂਰ ਹੈ|ਨੂਰ ਵਲੀ ਨੂੰ ਜੂਨ 2018 ਵਿੱਚ ਸਾਬਕਾ ਟੀ.ਟੀ.ਪੀ. ਪ੍ਰਮੁੱਖ ਮੁੱਲਾ ਫਜ਼ਲੁੱਲਾ ਦੀ ਮੌਤ ਦੇ ਬਾਅਦ ਟੀ. ਟੀ. ਪੀ. ਦਾ ਮੁਖੀ ਬਣਾਇਆ ਗਿਆ ਸੀ| ਨੂਰ ਵਲੀ ਦੀ ਅਗਵਾਈ ਵਿੱਚ ਟੀ. ਟੀ. ਪੀ. ਪਾਕਿਸਤਾਨ ਵਿਚ ਕਈ ਵੱਡੇ ਹਮਲਿਆਂ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ| ਅਮਰੀਕਾ ਨੇ ਕਿਹਾ ਹੈ ਕਿ ਟੀ. ਟੀ. ਪੀ. ਅਲ-ਕਾਇਦਾ ਜਿਹੇ ਵੱਡੇ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਹੈ| ਬਿਆਨ ਵਿਚ ਕਿਹਾ ਗਿਆ ਹੈ ਕਿ ਟੀ. ਟੀ. ਪੀ. ਫੰਡਿੰਗ ਤੋਂ ਲੈ ਕੇ ਅੱਤਵਾਦੀਆਂ ਦੀ ਭਰਤੀ ਕਰਨ ਜਿਹੇ ਕੰਮਾਂ ਵਿਚ ਅਲ-ਕਾਇਦਾ ਦੀ ਮਦਦ ਕਰਦਾ ਹੈ|


