- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕ੍ਰਿਸ ਗੇਲ ਟੀ-20 ਲੀਗ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ ਬਣੇ
ਜਮੈਕਾ – ਗੇਲ ਨੇ ਜਮੈਕਾ ਥਲਾਵਾਜ ਵੱਲੋਂ ਸੈਂਟ ਕਿਟਸ ਐਂਡ ਨੇਵਿਸ ਪੈਟ੍ਰਿਯੋਟਸ ਖਿਲਾਫ ਸਿਰਫ 54 ਗੇਂਦਾਂ ਵਿੱਚ ਸੈਂਕੜਾ ਠੋਕ ਦਿੱਤਾ| ਆਊਟ ਹੋਣ ਤੱਕ ਕ੍ਰਿਸ ਗੇਲ 62 ਗੇਂਦਾਂ 7 ਚੌਕੇ ਅਤੇ 10 ਛੱਕਿਆਂ ਦੀ ਮਦਦ ਨਾਲ 116 ਦੌੜਾਂ ਬਣਾਈਆਂ| ਹਾਲਾਂਕਿ ਗੇਲ ਦੇ ਇਸ ਸੈਂਕੜੇ ਤੇ ਉਸਦੀ ਹੀ ਟੀਮ ਦੇ ਗੇਂਦਬਾਜ਼ਾਂ ਨੇ ਪਾਣੀ ਫੇਰ ਦਿੱਤਾ ਅਤੇ ਜਮੈਕਾ ਥਲਾਵਾਜ ਟੀਮ ਹਾਰ ਗਈ| ਦੱਸ ਦਈਏ ਕਿ ਜਮੈਕਾ ਥਲਾਵਾਜ ਵਾਲੋਂ 21 ਛੱਕੇ ਲੱਗੇ| ਕ੍ਰਿਸ ਗੇਲ ਟੀ-20 ਲੀਗ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਹਨ| ਕ੍ਰਿਸ ਗੇਲ ਸੀ. ਪੀ. ਐਲ. ਅਤੇ ਆਈ. ਪੀ. ਐਲ. ਵਰਗੀਆਂ ਲੀਗਾਂ ਵਿੱਚ ਹੁਣ ਤਕ 22 ਸੈਂਕੜੇ ਲਗਾ ਚੁੱਕੇ ਹਨ| ਕ੍ਰਿਸ ਗੇਲ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਵੀ 2 ਸੈਂਕੜੇ ਲਗਾ ਚੁੱਕੇ ਹਨ| ਇਸ ਤਰ੍ਹਾਂ ਉਹ ਹੁਣ ਤਕ 24 ਟੀ-20 ਸੈਂਕੜੇ ਲਗਾ ਚੁੱਕੇ ਹਨ| ਇਸ ਤੋਂ ਬਾਅਦ ਜੋ ਖਿਡਾਰੀ ਦੂਜੇ ਨੰਬਰ ਤੇ ਆਉਂਦਾ ਹੈ ਉਸ ਨੇ ਸਿਰਫ 8 ਟੀ-20 ਸੈਂਕੜੇ ਲਗਾਏ ਹਨ| ਆਸਟਰੇਲੀਆਈ ਖਿਡਾਰੀ ਮਾਈਕਲ ਕਲਿੰਗਰ ਨੇ ਟੀ-20 ਕ੍ਰਿਕਟ ਇਤਿਹਾਸ ਵਿੱਚ 8 ਸੈਂਕੜੇ ਲਗਾਏ ਹਨ| ਉੱਥੇ ਹੀ ਐਰੋਨ ਫਿੰਚ ਦਾ ਨਾਂ ਆਉਂਦਾ ਹੈ ਜੋ ਟੀ-20 ਲੀਗਸ ਵਿੱਚ ਹੁਣ ਤਕ 7 ਸੈਂਕੜੇ ਲਗਾ ਚੁੱਕੇ ਹਨ| ਉੱਧਰ ਕ੍ਰਿਸ ਗੇਲ ਵੱਲੋਂ ਟੀ-20 ਕ੍ਰਿਕਟ ਵਿਚ ਲਗਾਏ ਗਏ ਚੌਕੇ-ਛੱਕਿਆਂ ਦਾ ਕੋਈ ਵੀ ਸਾਹਨੀ ਨਹੀਂ ਹੈ| ਕ੍ਰਿਸ ਗੇਲ ਹੁਣ ਤਕ ਇਸ ਸਵਰੂਪ ਵਿਚ 988 ਚੌਕੇ ਅਤੇ 944 ਛੱਕੇ ਲਗਾ ਚੁੱਕੇ ਹਨ


