- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਵਿੱਚ ਅਪਾਰਟਮੈਂਟ ਬਿਲਡਿੰਗ ਤੇ ਕ੍ਰੇਨ ਡਿੱਗਣ ਨਾਲ ਇਕ ਦੀ ਮੌਤ 6 ਜ਼ਖਮੀ
ਵਾਸ਼ਿੰਗਟਨ – ਅਮਰੀਕਾ ਦੇ ਡਾਊਨਟਾਊਨ ਡਲਾਸ ਵਿਚ ਇਕ ਅਪਾਰਟਮੈਂਟ ਬਿਲਡਿੰਗ ਤੇ ਕ੍ਰੇਨ ਡਿੱਗ ਪਈ| ਇਸ ਹਾਦਸੇ ਵਿਚ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ 6 ਵਿਅਕਤੀ ਜ਼ਖਮੀ ਹੋ ਗਏ| ਜ਼ਖਮੀਆਂ ਵਿਚੋਂ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੈ, ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ ਇਕ ਨੂੰ ਮਾਮੂਲੀ ਸੱਟ ਲੱਗੀ ਹੈ|ਕ੍ਰੇਨ ਡਿੱਗਣ ਦਾ ਕਾਰਨ ਮੌਸਮ ਦਾ ਖਰਾਬ ਹੋਣਾ ਦੱਸਿਆ ਗਿਆ ਹੈ| ਮਾਮਲੇ ਤੇ ਫਾਇਰ ਬਚਾਅ ਮੁਹਿੰਮ ਦੇ ਬੁਲਾਰੇ ਜੇਸਨ ਇਵਾਨਸ ਦਾ ਕਹਿਣਾ ਹੈ ਕਿ ਕ੍ਰੇਨ ਐਲਨ ਸਿਟੀ ਲਾਈਟਸ ਅਪਾਰਟਮੈਂਟ ਕੰਪਲੈਕਸ ਤੇ ਡਿੱਗੀ| ਇਸ ਨਾਲ ਇਮਾਰਤ ਦੇ ਪੂਰਬੀ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਿਆ| ਸੋਸ਼ਲ ਮੀਡੀਆ ਤੇ ਘਟਨਾ ਸਬੰਧੀ ਵੀਡੀਓ ਵਾਇਰਲ ਹੋ ਰਹੀ ਹੈ| ਜਿਕਰਯੋਗ ਹੈ ਕਿ ਤੇਜ਼ ਹਵਾ ਚੱਲਣ ਕਾਰਨ ਕ੍ਰੇਨ ਇਮਾਰਤ ਤੇ ਡਿੱਗ ਪਈ, ਜਿਸ ਤੋਂ ਬਾਅਦ ਮਲਬਾ ਆਲੇ-ਦੁਆਲੇ ਖਿੱਲਰ ਗਿਆ| ਦਮਕਲ ਕਰਮੀ ਇਮਾਰਤ ਵਿਚ ਲਾਪਤਾ ਅਤੇ ਜ਼ਖਮੀ ਲੋਕਾਂ ਦੀ ਤਲਾਸ਼ ਵਿਚ ਲੱਗੇ ਹੋਏ ਹਨ| ਰਾਸ਼ਟਰੀ ਮੌਸਮ ਸਰਵਿਸ ਮੁਤਾਬਕ ਕ੍ਰੇਨ ਦੁਪਹਿਰ ਕਰੀਬ 2 ਵਜੇ ਡਿੱਗੀ|


