ਅਮਰੀਕੀ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦਾ ਸਮਰਥਨ ਕਰੇਗੀ ਟੇਲਰ ਸਵਿਫਟ

ਲਾਸ ਏਜੰਲਸ – ਅਮਰੀਕੀ ਗੀਤਕਾਰ ਟੇਲਰ ਸਵਿਫਟ ਨੇ ਆਖਿਰਕਾਰ ਐਤਵਾਰ ਨੂੰ ਦੇਸ਼ ਦੇ ਰਾਜਨੀਤੀ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਅਮਰੀਕੀ ਮਿਡ-ਟਰਮ (ਨਵੰਬਰ) ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੇ ਫਿਲ ਬ੍ਰੇਡਸਨ ਅਤੇ ਜਿਮ ਕੂਪਰ ਦਾ ਸਮਰਥਨ ਕਰੇਗੀ। ਹਮੇਸ਼ਾ ਆਪਣੀ ਰਾਜਨੀਤਕ ਸਲਾਹ ਆਪਣੇ ਤੱਕ ਸੀਮਤ ਰੱਖਣ ਵਾਲੀ ਟੇਲਰ ਸਵਿਫਟ ਨੇ ਇੰਸਟਾਗਾ੍ਰਮ ‘ਤੇ ਕਿਹਾ ਕਿ ਮਾਰਸ਼ਲੈਕਬਰਨ ਨੂੰ ਮੇਰਾ ਸਮਰਥਨ ਨਹੀ ਹੈ ਕਿਉਂਕਿ ਰਿਪਬਲਿਕਨ ਉਮੀਦਵਾਰ ਉਨ੍ਹਾਂ ਸਾਰਿਆਂ ਦਾ ਸਾਰ ਕਰਦੇ ਹਨ ਜੋ ਟੈਨੇਸੀ ਦੇ ਮੇਰੇ ਮੁੱਲਾਂ ਮੁਤਾਬਕ ਨਹੀਂ ਹੈ। ਸਵਿਫਟ ਨੇ ਆਪਣੀ ਪੋਸਟ ‘ਚ ਕਿਹਾ ਕਿ ਉਹ ਹਮੇਸ਼ਾ ਆਪਣੇ ਰਾਜਨੀਤਕ ਵਿਚਾਰ ਜਨਤਕ ਰੂਪ ਤੋਂ ਵਿਅਕਤ ਕਰਨ ਤੋਂ ਬਚਦੀ ਰਹੀ ਹੈ ਪਰ ਪਿਛਲੇ 2 ਦਿਨਾਂ ‘ਚ ਕਾਫੀ ਕੁਝ ਬਦਲ ਗਿਆ ਹੈ ਅਤੇ ਇਸ ਨੂੰ ਲੈ ਕੇ ਉਹ ਹੁਣ ਅਲਗ ਤਰੀਕੇ ਨਾਲ ਸੋਚਦੀ ਹੈ।

VIA PUNJAB