- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਈ. ਟੀ. ਡਿਪਾਰਟਮੈਂਟ ਨੇ ਕੱਸੀ ਕਮਰ
ਕੁਲੈਕਸ਼ਨ ਟਾਰਗੈੱਟ ਹਾਸਲ ਕਰਨ ਲਈ ਆਈ. ਟੀ. ਡਿਪਾਰਟਮੈਂਟ ਨੇ ਕੱਸੀ ਕਮਰ
ਮੁੰਬਈ – ਇਨਕਮ ਟੈਕਸ (ਆਈ. ਟੀ.) ਵਲੋਂ ਟੈਕਸ ਕੁਲੈਕਸ਼ਨ ਤੈਅ ਟਾਰਗੈੱਟ ਤੋਂ ਹੇਠਾਂ ਰਹਿਣ ਕਾਰਨ ਟੈਕਸ ਅਧਿਕਾਰੀ ਕੁਲੈਕਸ਼ਨ ’ਤੇ ਜ਼ੋਰ ਵਧਾ ਸਕਦੇ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਰਵਰੀ ਦੇ ਤੀਸਰੇ ਹਫਤੇ ਤੱਕ ਟੈਕਸ ਕੁਲੈਕਸ਼ਨ 8 ਲੱਖ ਕਰੋੜ ਰੁਪਏ ਤੋਂ ਕੁਝ ਘੱਟ ਰਹੀ, ਜਦੋਂ ਕਿ ਟਾਰਗੈੱਟ 12 ਲੱਖ ਕਰੋੜ ਰੁਪਏ ਦਾ ਹੈ। ਪ੍ਰੋਫੈਸ਼ਨਲਸ ਦਾ ਮੰਨਣਾ ਹੈ ਕਿ ਇਨ੍ਹਾਂ ਅੰਕੜਿਆਂ ਨੂੰ ਵੇਖਦਿਆਂ ਆਈ. ਟੀ. ਡਿਪਾਰਟਮੈਂਟ ਰਿਕਵਰੀ ਮੁਹਿੰਮ ਤੇਜ਼ ਕਰ ਸਕਦਾ ਹੈ ਅਤੇ ਇਸ ਦੇ ਕਾਰਨ ਟੈਕਸ ਰੀਫੰਡ ਵਿਚ ਦੇਰੀ ਹੋ ਸਕਦੀ ਹੈ। ਯਾਨੀ ਕੁਲੈਕਸ਼ਨ ਟਾਰਗੈੱਟ ਹਾਸਲ ਕਰਨ ਲਈ ਆਈ. ਟੀ. ਡਿਪਾਰਟਮੈਂਟ ਨੇ ਕਮਰ ਕੱਸ ਲਈ ਹੈ।
ਦਿੱਲੀ ’ਚ ਕੁਲੈਕਸ਼ਨ 27 ਫ਼ੀਸਦੀ ਵਧੀ। ਵੱਖ-ਵੱਖ ਇਲਾਕਿਆਂ ਤੋਂ ਡਿਪਾਰਟਮੈਂਟ ਨੇ ਜੋ ਅੰਕੜੇ ਜੁਟਾਏ ਹਨ, ਉਨ੍ਹਾਂ ਮੁਤਾਬਕ 20 ਫਰਵਰੀ ਤੱਕ ‘ਕੁਲ ਨੈੱਟ ਕੁਲੈਕਸ਼ਨ’ 7,79,459.7 ਕਰੋੜ ਰੁਪਏ ਯਾਨੀ ਲਗਭਗ 7.79 ਲੱਖ ਕਰੋੜ ਰੁਪਏ ਰਹੀ। ਸਭ ਤੋਂ ਜ਼ਿਆਦਾ ਟੈਕਸ ਕੁਲੈਕਸ਼ਨ ਵਾਲੇ ਮੁੰਬਈ ਵਿਚ ਕੁਲੈਕਸ਼ਨ 2.22 ਲੱਖ ਕਰੋੜ ਤੋਂ 7.4 ਫ਼ੀਸਦੀ ਵਧ ਕੇ 2.39 ਲੱਖ ਕਰੋੜ ਰੁਪਏ ਹੋ ਗਈ। ਉਥੇ ਹੀ ਦੂਜੇ ਸਭ ਤੋਂ ਵੱਡੇ ਰਿਜਨ ਦਿੱਲੀ ਤੋਂ ਟੈਕਸ ਕੁਲੈਕਸ਼ਨ ਪਿਛਲੇ ਸਾਲ ਦੇ 94,754.3 ਕਰੋੜ ਤੋਂ 27 ਫ਼ੀਸਦੀ ਵਧ ਕੇ 1.2 ਲੱਖ ਕਰੋੜ ਰੁਪਏ ਹੋ ਗਈ। ਇਸ ਸਬੰਧ ਵਿਚ ਸੀ. ਬੀ. ਡੀ. ਟੀ. ਦੇ ਬੁਲਾਰੇ ਨੂੰ ਭੇਜੀ ਗਈ ਈ-ਮੇਲ ਦਾ ਜਵਾਬ ਨਹੀਂ ਆਇਆ।
ਅੰਤ੍ਰਿਮ ਬਜਟ ਵਿਚ ਸੋਧੇ ਗਏ ਰੈਵੇਨਿਊ ਟਾਰਗੈੱਟ ਨੂੰ ਹਾਸਲ ਕਰਨ ਦਾ ਦਬਾਅ ਟੈਕਸ ਅਧਿਕਾਰੀਆਂ ’ਤੇ ਸਾਫ਼ ਦਿਸ ਰਿਹਾ ਹੈ। ਉਹ ਵੀਕੈਂਡਸ ਹੀ ਨਹੀਂ, ਕੁਝ ਜਨਤਕ ਛੁੱਟੀਆਂ ’ਤੇ ਕੰਮ ਕਰ ਰਹੇ ਹਨ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੀ. ਸੀ. ਮੋਡੀ ਨੇ ਸੀਨੀਅਰ ਇਨਕਮ ਟੈਕਸ ਅਧਿਕਾਰੀਆਂ ਨੂੰ ਕਿਹਾ ਸੀ ਕਿ ਟੈਕਸ ਵਿਭਾਗ ਦੀ ਪਹਿਲ ਰੈਵੇਨਿਊ ਕੁਲੈਕਸ਼ਨ ਵਿਚ ਵਾਧਾ ਹੋਣੀ ਚਾਹੀਦੀ ਹੈ ਪਰ ਇਹ ਕੰਮ ਬਿਨਾਂ ਕਿਸੇ ਤਰ੍ਹਾਂ ਦੇ ਹਰਾਸਮੈਂਟ ਦੇ ਕੀਤੇ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਵਰਤਾਵਾ ਦੋਸਤਾਨਾ ਹੋਣਾ ਚਾਹੀਦਾ ਹੈ। ਇਕ ਟੈਕਸ ਅਧਿਕਾਰੀ ਨੇ ਕਿਹਾ ਕਿ ਕੁਲੈਕਸ਼ਨ 12.5 ਫ਼ੀਸਦੀ ਦੀ ਦਰ ਨਾਲ ਵਧ ਰਹੀ ਹੈ, ਜਦੋਂ ਕਿ ਚੁਣੌਤੀ 19.5 ਫ਼ੀਸਦੀ ਦੀ ਦਰ ਹਾਸਲ ਕਰਨ ਦੀ ਹੈ।


