- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੜੌਦਾ ਬੈਂਕ ਨੇ ਵਿਆਜ ਦਰ ਚ ਕੀਤੀ 0.10 ਫੀਸਦੀ ਦੀ ਕਟੌਤੀ
ਨਵੀਂ ਦਿੱਲੀ – ਬੈਂਕ ਆਫ ਬੜੌਦਾ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ ‘ਚ ਕਿਹਾ ਕਿ ਨਵੀਂ ਵਿਆਜ ਦਰ ਸੱਤ ਮਾਰਚ ਤੋਂ ਪ੍ਰਭਾਵੀ ਹੋਵੇਗੀ। ਬੈਂਕ ਨੇ ਕਿਹਾ ਕਿ ਇਸ ਦਿਨ ਅਤੇ ਇਕ ਮਹੀਨੇ ਦੇ ਸਮੇਂ ਦੇ ਕਰਜ਼ ‘ਤੇ ਫੰਡ ਦੀ ਸੀਮਾਂਤ ਲਾਗਤ ਆਧਾਰਿਤ ਵਿਆਜ ਦਰ (ਐੱਮ.ਸੀ.ਐੱਲ.ਆਰ.) ਕ੍ਰਮਵਾਰ 8.25 ਫੀਸਦੀ ਅਤੇ 8.30 ਫੀਸਦੀ ਹੋਵੇਗੀ। ਜਨਤਕ ਖੇਤਰ ਦੇ ਬੈਂਕ ਆਫ ਬੜੌਦਾ ਨੇ ਮੰਗਲਵਾਰ ਨੂੰ ਆਪਣੀ ਮਾਨਕ ਵਿਆਜ ਦਰ ‘ਚ 0.10 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਨਾਲ ਮਕਾਨ, ਵਾਹਨ ਅਤੇ ਹੋਰ ਕਰਜ਼ ਸਸਤੇ ਹੋਣਗੇ। ਬੈਂਕ ਨੇ ਇਕ ਸਾਲ ਤੱਕ ਦੇ ਸਮੇਂ ਦੇ ਸਾਰੇ ਪਰਿਪੱਕਤਾ ਸਮੇਂ ਦੇ ਕਰਜ਼ ‘ਤੇ ਵਿਆਜ ਦਰ ‘ਚ 0.10 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਤਰ੍ਹਾਂ ਇਕ ਸਾਲ ਦੇ ਲਈ ਐੱਮ.ਸੀ.ਐੱਲ.ਆਰ. 8.65 ਫੀਸਦੀ ਹੋਵੇਗੀ ਜੋ ਪਹਿਲਾਂ 8.75 ਫੀਸਦੀ ਸੀ। ਜ਼ਿਆਦਾਤਰ ਖੁਦਰਾ ਕਰਜ਼ ਹੁਣ ਐੱਮ.ਸੀ.ਐੱਲ.ਆਰ. ਨਾਲ ਜੁੜੇ ਹਨ। ਵਰਣਨਯੋਗ ਹੈ ਕਿ ਰਿਜ਼ਰਵ ਬੈਂਕ ਵਲੋਂ ਪਿਛਲੇ ਮਹੀਨੇ ਮੁਖ ਨੀਤੀਗਤ ਵਿਆਜ ਦਰ ਰੈਪੋ ‘ਚ 0.25 ਫੀਸਦੀ ਦੀ ਕਟੌਤੀ ਦੇ ਬਾਅਦ ਬੈਂਕ ਵਿਆਜ ਦਰ ਘਟ ਕਰ ਰਹੇ ਹਨ।


