- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਸਟਰੇਲੀਆ ’ਚ ਇੱਕ ਰੋਜ਼ਾ ਲਈ ਖਲੀਲ ਅਤੇ ਉਨਾਦਕਟ ਬਾਰੇ ਚਰਚਾ ਕਰਨਗੇ ਚੋਣਕਾਰ
ਮੁੰਬਈ – ਭਾਰਤੀ ਚੋਣਕਾਰ ਆਸਟਰੇਲੀਆ ਦੇ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਲਈ ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖ ਕੇ ਸ਼ੁੱਕਰਵਾਰ ਨੂੰ ਇੱਥੇ ਕ੍ਰਿਕਟ ਟੀਮ ਦੀ ਚੋਣ ਕਰਨਗੇ। ਵਿਸ਼ਵ ਕੱਪ ਲਈ ਹੁਣ ਸਿਰਫ਼ ਦੋ ਸਥਾਨ ਹੀ ਬਚੇ ਹਨ।ਇਨ੍ਹਾਂ ਲਈ ਖਿਡਾਰੀ ਨਿਸਚਿਤ ਨਹੀਂ ਕੀਤੇ ਗਏ। ਇਨ੍ਹਾਂ ਵਿਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦਾ ਵੀ ਇੱਕ ਸਥਾਨ ਹੈ। ਇਸ ਦੇ ਲਈ ਚੋਣਕਾਰ ਜੈਦੇਵ ਉਨਾਦਕਟ ਅਤੇ ਖ਼ਲੀਲ ਅਹਿਮਦ ਵਿਚੋਂ ਇੱਕ ਨੂੰ ਚੁਣਨਾ ਚਾਹੁੰਣਗੇ।ਭਾਰਤੀ ਟੀਮ 24 ਫਰਵਰੀ ਤੋਂ ਆਸਟਰੇਲੀਆ ਨਾਲ ਸ਼ੁਰੂ ਹੋ ਹੋਣ ਵਾਲੀ ਘਰੇਲੂ ਲੜੀ ਵਿਚ ਦੋ ਟੀ-20 ਅੰਤਰਰਾਸ਼ਟਰੀ ਅਤੇ ਪੰਜ ਇੱਕ ਰੋਜ਼ਾ ਮੈਚ ਖੇਡੇਗੀ। 30 ਮਈ ਤੋਂ ਇੰਗਲੈਂਡ ਵਿੱਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਇਹ ਭਾਰਤ ਦੀ ਆਖ਼ਰੀ ਲੜੀ ਹੋਵੇਗੀ।ਆਸਟਰੇਲੀਆ ਵਿਰੁੱਧ ਲੜੀ ਤੋਂ ਪਤਾ ਚੱਲੇਗਾ ਕਿ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਵਿਚੋਂ ਕਿਹੜਾ ਖਿਡਾਰੀ ਵਿਸ਼ੇਸ਼ ਬੱਲੇਬਾਜ ਅਤੇ ਦੂਜੇ ਵਿਕਟਕੀਪਰ ਦੇ ਰੂਪ ਵਿੱਚ ਇੰਗਲੈਂਡ ਜਾਵੇਗਾ। ਕੇ ਐੱਲ ਰਾਹੁਲ ਵੀ ਭਾਰਤ (ਏ) ਦੀ ਤਰਫੋ਼ ਇੰਗਲੈਂਡ ਲਾਇਨਜ਼ ਵਿਰੁੱਧ ਦੋ ਚੰਗੀਆਂ ਪਾਰੀਆਂ ਖੇਡਣ ਬਾਅਦ ਤੀਜੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਟੀਮ ਵਿਚ ਸ਼ਾਮਲ ਹੋਣ ਦੇ ਦਾਅਵੇਦਾਰ ਬਣ ਗਏ ਹਨ।ਇੱਕ ਰੋਜ਼ਾ ਲੜੀ ਤੋਂ ਪਹਿਲਾਂ ਟਵੰਟੀ-20 ਮੈਚ ਹੋਣਗੇ। ਇਨ੍ਹਾਂ ਵਿਚ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਅਰਾਮ ਦਿੱਤਾ ਜਾ ਸਕਦਾ ਹੈ ਤਾਂ ਜੋ ਉਹ ਇੱਕ ਰੋਜ਼ਾ ਲਈ ਤਾਜ਼ੇ ਦਮ ਹੋ ਕੇ ਉੱਤਰ ਸਕੇ।ਚੋਣਕਾਰਾਂ ਨੇ ਵਿਸ਼ਵ ਕੱਪ ਦੇ ਲਈ 13 ਖਿਡਾਰੀਆਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ਵਿਚ ਵਿਰਾਟ ਕੋਹਲੀ, ਸ਼ਿਖ਼ਰ ਧਵਨ, ਰੋਹਿਤ ਸ਼ਰਮਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਹਾਰਦਿਕ ਪੰਡਿਆ, ਵਿਜੈ ਸ਼ੰਕਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰ੍ਹਾ ਅਤੇ ਮੁਹੰਮਦ ਸ਼ਮੀ ਸ਼ਾਮਲ ਹਨ। ਕਪਤਾਨ ਕੋਹਲੀ ਅਤੇ ਤੇਜ਼ ਗੇਂਦਬਾਜ਼ੀ ਦੇ ਆਗੂ ਬੁਮਰ੍ਹਾ ਅੰਤਿਮ ਡਰੈੱਸ ਰਿਹਰਸਲ ਲਈ ਵਾਪਸੀ ਕਰਨਗੇ। ਚੋਣਕਾਰਾਂ ਵੱਲੋਂ 16 ਜਾਂ 17 ਖਿਡਾਰੀਆਂ ਦੀ ਹੀ ਚੋਣ ਕਰਨ ਦੀ ਉਮੀਦ ਹੈ। ਅੰਤਿਮ ਦੋ ਸਥਾਨਾਂ ਲਈ ਘੱਟੋ ਘੱਟ ਚਾਰ ਦਾਅਵੇਦਾਰ ਮੈਦਾਨ ਵਿਚ ਹਨ ਅਤੇ ਇਹ ਇਸ ਉੱਤੇ ਨਿਰਭਰ ਕਰਦਾ ਹੈ ਕਿ ਟੀਮ ਪ੍ਰਬੰਧਕ ਕਿਸ ਤਰ੍ਹਾ ਦਾ ਕੰਬੀਨੇਸ਼ਨ ਚਾਹੁੰਦੇ ਹਨ।


