- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੋਰਟ ਖਰਾਬ ਹੋਣ ਕਾਰਨ ਸਾਇਨਾ ਨੇ ਖੇਡਣ ਤੋਂ ਕੀਤਾ ਇਨਕਾਰ
ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਉਦੋਂ ਵਿਵਾਦ ਪੈਦਾ ਹੋ ਗਿਆ ਜਦੋਂ ਮੌਜੂਦਾ ਚੈਂਪੀਅਨ ਸਾਇਨਾ ਨੇਹਵਾਲ ਨੇ ਕੋਰਟ ਨੂੰ ਖੇਡਣ ਦੇ ਯੋਗ ਨਾ ਹੋਣਾ ਦੱਸ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ। ਪੁਰਸ਼ ਸਿੰਗਲਜ਼ ਵਰਗ ਵਿਚ ਸਮੀਰ ਵਰਮਾ ਵੱਲੋਂ ਗਿੱਟੇ ਦੀ ਸੱਟ ਕਾਰਨ ਮੈਦਾਨ ਵਿਚੋਂ ਹਟਣ ਬਾਅਦ ਸਾਇਨਾ ਮੈਦਾਨ ਵਿਚ ਆਈ। ਉਸ ਦਾ ਮੁਕਾਬਲਾ ਪ੍ਰੀ ਕੁਆਰਟਰ ਫਾਈਨਲ ਵਿਚ ਸ਼ਰੁਤੀ ਮੰਦਾਨਾ ਨਾਲ ਸੀ ਪਰ ਸਾਇਨਾ ਨੇ ਕੋਰਟ ਦਾ ਨਿਰੀਖਣ ਕਰਦਿਆਂ ਸਾਰ ਹੀ ਐਲਾਨ ਕਰ ਦਿਤਾ ਕਿ ਆਲ ਇੰਗਲੈਂਡ ਚੈਂਪੀਅਨਸ਼ਿਪ ਸਿਰ ਉੱਤੇ ਹੈ ਅਤੇ ਉਹ ਇਸ ਕੋਰਟ ਉੱਤੇ ਖੇਡ ਕੇ ਜ਼ੋਖ਼ਮ ਮੁੱਲ ਨਹੀਂ ਲੈਣਾ ਚਾਹੁੰਦੀ।ਇਸ ਤੋਂ ਬਾਅਦ ਟੂਰਨਾਮੈਂਟ ਸੈਕਟਰੀ ਉਮਰ ਰਾਸ਼ਿਦ ਸਮੇਤ ਹੋਰ ਅਧਿਕਾਰੀ ਮਾਮਲਾ ਸੁਲਝਾਉਣ ਲਈ ਸਰਗਰਮ ਹੋ ਗਏ। ਸ਼ਾਮ ਨੂੰ ਅਧਿਕਾਰੀਆਂ ਨੇ ਪੀ ਕਸ਼ਯਪ, ਸਾਈ ਪ੍ਰਣੀਤ ਅਤੇ ਸਾਇਨਾ ਨੂੰ ਖੇਡਣ ਲਈ ਮਨਾ ਲਿਆ।ਸਾਇਨਾ ਦੇ ਪਤੀ ਅਤੇ ਸਾਥੀ ਖਿਡਾਰੀ ਪੀ ਕਸ਼ਯਪ ਨੇ ਕਿਹਾ ਕਿ ਸਿੰਧੂ ਦੇ ਮੈਚ ਖੇਡਣ ਬਾਅਦ ਦੋ ਥਾਵਾਂ ਤੋਂ ਲੱਕੜ ਦੀਆਂ ਤਖ਼ਤੀਆਂ ਨਿਕਲ ਆਈਆਂ ਹਨ। ਹੁਣ ਉਹ ਉਸਨੂੰ ਠੀਕ ਕਰ ਰਹੇ ਹਨ। ਅਸੀਂ ਸ਼ਾਮ ਨੂੰ ਮੈਚ ਖੇਡਣ ਦੀ ਸਹਿਮਤੀ ਦੇ ਦਿੱਤੀ ਹਨ। ਉਹ ਸਾਇਨਾ ਦੇ ਨਾਲ ਕੋਰਟ ਦੇ ਨਿਰੀਖਣ ਲਈ ਵੀ ਗਏ। ਸਿੰਧੂ ਸਵੇਰੇ ਇਸ ਕੋਰਟ ਉੱਤੇ ਹੀ ਆਪਣਾ ਮੈਚ ਜਿੱਤੀ ਸੀ।


