ਆਸਟਰੇਲੀਆ ਨੇ ਸ੍ਰੀਲੰਕਾ ਨੂੰ ਹਰਾਇਆ

ਲੰਡਨ – ਆਸਟਰੇਲੀਆ ਨੇ ਅੱਜ ਵਿਸ਼ਵ ਕੱਪ ਕ੍ਰਿਕਟ ਦੇ ਮੈਚ ਵਿਚ ਸ੍ਰੀਲੰਕਾ ਨੂੰ ਹਰਾ ਦਿੱਤਾ। ਸ੍ਰੀਲੰਕਾ ਦੇ ਬੱਲੇਬਾਜ਼ 247 ਦੌ਼ੜਾਂ ਹੀ ਬਣਾ ਸਕੇ। ਸ੍ਰੀਲੰਕਾ ਵੱਲੋਂ ਦਿਮੁਥ ਕਰੁਣਾਰਤਨੇ ਨੇ 97 ਦੌੜਾਂ ਬਣਾਈਆਂ। ਕੁਸਲ ਪਰੇਰਾ ਨੇ 52 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਆਰੋਨ ਫਿੰਚ ਦੀਆਂ ਕਰੀਅਰ ਦੀਆਂ ਸਰਵੋਤਮ 153 ਦੌੜਾਂ ਦੀ ਬਦੌਲਤ ਆਸਟਰੇਲੀਆ ਨੇ ਇਸ ਤੋਂ ਪਹਿਲਾਂ ਸ੍ਰੀਲੰਕਾ ਖ਼ਿਲਾਫ਼ ਸੱਤ ਵਿਕਟਾਂ ’ਤੇ 334 ਦੌੜਾਂ ਬਣਾਈਆਂ। ਸਟੀਵ ਸਮਿੱਥ ਨੇ ਉਨ੍ਹਾਂ ਦਾ ਸਾਥ ਬਾਖੂਬੀ ਦਿੱਤਾ ਤੇ 73 ਦੌੜਾਂ ਬਣਾਈਆਂ। ਆਸਟਰੇਲੀਆ ਨੂੰ ਹੁਣ ਤੱਕ ਭਾਰਤ ਤੋਂ ਹੀ ਹਾਰ ਮਿਲੀ ਹੈ। ਉਸਮਾਨ ਖ਼ਵਾਜਾ ਦਸ ਦੌੜਾਂ ਹੀ ਬਣਾ ਸਕੇ। ਮੈਕਸਵੈੱਲ ਨੇ ਨਾਬਾਦ 46 ਦੌੜਾਂ ਬਣਾਈਆਂ।

VIA PUNJAB