ਭਾਰਤੀ ਮੱਧਕ੍ਰਮ ਦੀ ਕਮਜ਼ੋਰੀ ਦਾ ਫ਼ਾਇਦਾ ਉਠਾਏ ਪਾਕਿਸਤਾਨ: ਅਕਰਮ

ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਮੈਚ ਵਿਚ ਜਦ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਤਾਂ ਪਾਕਿਸਤਾਨ ਦੇ ਗੇਂਦਬਾਜ਼ਾਂ ਨੂੰ ਭਾਰਤ ਦੇ ਕਮਜ਼ੋਰ ਮੱਧਕ੍ਰਮ ਦਾ ਫ਼ਾਇਦਾ ਉਠਾਉਣ ਦਾ ਯਤਨ ਕਰਨਾ ਚਾਹੀਦਾ ਹੈ। ਕਈ ਭਾਰਤ-ਪਾਕਿ ਮੈਚਾਂ ਦੇ ਨਾਇਕ ਰਹੇ ਅਕਰਮ ਨੂੰ ਉਮੀਦ ਹੈ ਕਿ ਮੁਹੰਮਦ ਆਮਿਰ ਦੀ ਅਗਵਾਈ ਵਿਚ ਭਾਰਤੀ ਮੱਧਕ੍ਰਮ ਦੀ ਕਮਜ਼ੋਰੀ ਨੂੰ ਲੱਭਣ ਵਿਚ ਟੀਮ ਸਫ਼ਲ ਰਹੇਗੀ। ਅਕਰਮ ਨੇ ਕਿਹਾ ਕਿ ਭਾਰਤ ਦੀ ਸਿਖ਼ਰਲੀ ਬੱਲੇਬਾਜ਼ੀ ਮਜ਼ਬੂਤ ਹੈ ਪਰ ਵਿਚ-ਵਿਚਾਲੇ ਕਿਤੇ ਕਮਜ਼ੋਰੀ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਆਮਿਰ ਦੀ ਮੌਜੂਦਗੀ ਹੀ ਕਾਫ਼ੀ ਹੈ ਜਿਸ ਨੇ ਆਸਟਰੇਲੀਆ ਦੇ ਪੰਜ ਖਿਡਾਰੀਆਂ ਨੂੰ 30 ਦੌੜਾਂ ’ਤੇ ਪੈਵੇਲੀਅਨ ਭੇਜਿਆ। ਉਨ੍ਹਾਂ ਨੂੰ ਬਾਬਰ ਆਜ਼ਮ ’ਤੇ ਵੀ ਕਾਫ਼ੀ ਭਰੋਸਾ ਹੈ ਜੋ ਕਿ ਬੇਹੱਦ ਹੁਨਰਮੰਦ ਬੱਲੇਬਾਜ਼ ਹਨ। ਉਨ੍ਹਾਂ ਕਿਹਾ ਕਿ ਪਾਕਿ ਦੇ ਮੈਚ ਜਿੱਤਣ ਦੇ ਕਾਫ਼ੀ ਆਸਾਰ ਹਨ।

VIA PUNJAB