- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਬਾਲ ਯੌਨ ਸ਼ੋਸ਼ਣ ਦੇ ਪੀੜਤਾਂ ਤੋਂ ਮੰਗੀ ਮੁਆਫੀ
ਕੈਨਬਰਾ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਸੰਸਦ ਵਿਚ ਆਪਣੇ ਭਾਵੁਕ ਸੰਬੋਧਨ ਦੌਰਾਨ ਬਾਲ ਯੌਨ ਸ਼ੋਸ਼ਣ ਦੇ ਪੀੜਤਾਂ ਤੋਂ ਮੁਆਫੀ ਮੰਗੀ| ਉਨ੍ਹਾਂ ਮੰਨਿਆ ਕਿ ਸਰਕਾਰ ਦਹਾਕਿਆਂ ਤੱਕ ਅੰਜਾਮ ਦਿੱਤੇ ਗਏ ਇਨ੍ਹਾਂ ਘਿਨਾਉਣੇ ਅਪਰਾਧਾਂ ਨੂੰ ਰੋਕਣ ਵਿਚ ਅਸਫਲ ਰਹੀ| ਪੂਰੇ ਦੇਸ਼ ਵਿਚ ਟੀ.ਵੀ. ਤੇ ਪ੍ਰਸਾਰਿਤ ਇਸ ਸੰਬੋਧਨ ਵਿਚ ਮੌਰੀਸਨ ਨੇ ਕਿਹਾ,”ਇਹ ਆਸਟ੍ਰੇਲੀਆਈ ਲੋਕਾਂ ਨੇ ਆਸਟ੍ਰੇਲੀਆ ਦੇ ਵਾਸੀਆਂ ਨਾਲ ਕੀਤਾ| ਦੁਸ਼ਮਣ ਸਾਡੇ ਵਿਚ ਹਨ|” ਉਨ੍ਹਾਂ ਕਿਹਾ,”ਇਕ ਕੌਮ ਦੇ ਤੌਰ ਤੇ ਅਸੀਂ ਉਨ੍ਹਾਂ ਨੂੰ ਨਿਰਾਸ਼ ਕੀਤਾ| ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ ਤੇ ਛੱਡ ਦਿੱਤਾ| ਸਾਡੇ ਲਈ ਇਹ ਹਮੇਸ਼ਾ ਸ਼ਰਮ ਦੀ ਗੱਲ ਰਹੇਗੀ|” ਬਹੁਤ ਭਾਵੁਕ ਦਿਸ ਰਹੇ ਮੌਰੀਸਨ ਨੇ ਕਿਹਾ ਕਿ ਬਲਾਤਕਾਰ ਦੀਆਂ ਇਹ ਘਟਨਾਵਾਂ ਧਾਰਮਿਕ ਅਤੇ ਸਰਕਾਰ ਸਮਰਥਿਤ ਅਦਾਰਿਆਂ ਵਿਚ ਹੁੰਦੀਆਂ ਰਹੀਆਂ| ਮੌਰੀਸਨ ਨੇ ”ਸਕੂਲਾਂ, ਚਰਚਾਂ, ਨੌਜਵਾਨ ਸਮੂਹਾਂ, ਸਕਾਊਟ ਸਮੂਹਾਂ, ਯਤੀਮਖਾਨਿਆਂ, ਖੇਡ ਕਲੱਬਾਂ ਅਤੇ ਘਰ-ਪਰਿਵਾਰਾਂ ਵਿਚ ਦਿਨ-ਬ-ਦਿਨ, ਹਫਤਾ ਦਰ ਹਫਤਾ, ਮਹੀਨਾ ਦਰ ਮਹੀਨਾ, ਸਾਲ ਦਰ ਸਾਲ” ਹੋਏ ਬਾਲ ਯੌਨ ਸ਼ੋਸ਼ਣ ਦੀਆਂ ਇਨ੍ਹਾਂ ਘਟਨਾਵਾਂ ਦੇ ਪੀੜਤਾਂ ਨੂੰ ਕਿਹਾ,”ਅਸੀਂ ਤੁਹਾਡਾ ਵਿਸ਼ਵਾਸ ਕਰਦੇ ਹਾਂ|” ਪ੍ਰਧਾਨ ਮੰਤਰੀ ਨੇ ਕਿਹਾ,”ਅੱਜ ਅਸੀਂ ਉਨ੍ਹਾਂ ਬੱਚਿਆਂ ਤੋਂ ਮੁਆਫੀ ਮੰਗਦੇ ਹਾਂ ਜਿਨ੍ਹਾਂ ਨੂੰ ਅਸੀਂ ਨਿਰਾਸ਼ ਕੀਤਾ| ਸਾਨੂੰ ਮੁਆਫ ਕਰ ਦਿਓ| ਜਿਹੜੇ ਮਾਤਾ-ਪਿਤਾ ਨਾਲ ਵਿਸ਼ਵਾਸਘਾਤ ਹੋਇਆ ਅਤੇ ਜਿਨ੍ਹਾਂ ਨੇ ਸੰਘਰਸ਼ ਕੀਤਾ, ਮੁਆਫ ਕਰ ਦੇਣ| ਅਸੀਂ ਉਨ੍ਹਾਂ ਕੋਲੋਂ ਵੀ ਮੁਆਫੀ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਬਾਰੇ ਆਵਾਜ ਤਾਂ ਚੁੱਕੀ ਪਰ ਅਸੀਂ ਉਨ੍ਹਾਂ ਨੂੰ ਸੁਣਿਆ ਨਹੀਂ|” ਮੌਰੀਸਨ ਨੇ ਕਿਹਾ ਕਿ ਉਹ ਉਨ੍ਹਾਂ ਜੀਵਨਸਾਥੀਆਂ, ਹਿੱਸੇਦਾਰਾਂ, ਪਤਨੀਆਂ, ਪਤੀਆਂ, ਬੱਚਿਆਂ ਤੋਂ ਵੀ ਮੁਆਫੀ ਮੰਗਦੇ ਹਨ ਜਿਨ੍ਹਾਂ ਨੇ ਬਲਾਤਕਾਰ, ਇਨ੍ਹਾਂ ਘਟਨਾਵਾਂ ਨੂੰ ਦਬਾਏ ਜਾਣ ਅਤੇ ਇਨਸਾਫ ਦੇ ਰਸਤੇ ਵਿਚ ਮੁਸ਼ਕਲਾਂ ਪੈਦਾ ਕਰਨ ਵਾਲਿਆਂ ਵਿਰੁੱਧ ਸੰਘਰਸ਼ ਕੀਤਾ| ਉਨ੍ਹਾਂ ਨੇ ਪਹਿਲੀਆਂ ਅਤੇ ਅੱਜ ਦੀਆਂ ਪੀੜ੍ਹੀਆਂ ਤੋਂ ਵੀ ਮੁਆਫੀ ਮੰਗੀ| ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਬਾਅਦ ਸੰਸਦ ਵਿਚ ਜਨ ਪ੍ਰਤੀਨਿਧੀ ਕੁਝ ਦੇਰ ਤੱਕ ਮੌਨ ਖੜ੍ਹੇ ਰਹੇ| ਪੂਰੇ ਦੇਸ਼ ਵਿਚ ਆਯੋਜਿਤ ਅਧਿਕਾਰਕ ਪ੍ਰੋਗਰਾਮਾਂ ਵਿਚ ਹਜ਼ਾਰਾਂ ਪੀੜਤਾਂ ਨੇ ਇਸ ਸੰਬੋਧਨ ਦਾ ਪ੍ਰਸਾਰਣ ਦੇਖਿਆ|


