ਸ਼ਰਣਾਰਥੀਆਂ ਨੂੰ ਰੋਕਣ ਲਈ ਟਰੰਪ ਨੇ ਚੁੱਕੇ ਸਖਤ ਕਦਮ

ਸਿਉਡੈਡ ਹਿਡਾਲਗੋ – ਹੋਂਡੂਰਾਸ ਦੇ ਹਜ਼ਾਰਾਂ ਸ਼ਰਣਾਰਥੀ ਇਕ ਨਦੀ ਪਾਰ ਕਰਕੇ ਮੈਕਸੀਕੋ ਵਿੱਚ ਦਾਖਲ ਹੋ ਗਏ ਹਨ| ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਨ੍ਹਾਂ ਸ਼ਰਣਾਰਥੀਆਂ ਨੂੰ ਅਮਰੀਕਾ ਵੱਲ ਵਧਣ ਤੋਂ ਰੋਕਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਮੈਕਸੀਕੋ ਪ੍ਰਸ਼ਾਸਨ ਆਪਣੇ ਦੇਸ਼ ਅਤੇ ਗੁਆਟੇਮਾਲਾ ਵਿਚਕਾਰ ਸਰਹੱਦ ਤੇ ਬਣੇ ਇਕ ਪੁਲ ਤੇ ਇਸ ਕਾਫਿਲੇ ਨੂੰ ਰੋਕਣ ਵਿੱਚ ਕਾਮਯਾਬ ਰਿਹਾ ਸੀ ਪਰ ਕਈ ਸ਼ਰਣਾਰਥੀ ਬਾਅਦ ਵਿੱਚ ਵੀ ਵਿੱਚ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਅਮਰੀਕਾ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ| ਟਰੰਪ ਨੇ ਟਵੀਟ ਕਰ ਕੇ ਕਿਹਾ,”ਗੈਰ-ਕਾਨੂੰਨੀ ਲੋਕਾਂ ਨੂੰ ਸਾਡੀ ਦੱਖਣੀ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ| ਲੋਕਾਂ ਨੂੰ ਪਹਿਲਾਂ ਮੈਕਸੀਕੋ ਵਿੱਚ ਸ਼ਰਣ ਲੈਣ ਲਈ ਅਰਜ਼ੀ ਦੇਣੀ ਪਵੇਗੀ ਅਤੇ ਜੇਕਰ ਉਹ ਅਜਿਹਾ ਕਰਨ ਵਿੱਚ ਅਸਫਲ ਰਹੇ ਤਾਂ ਅਮਰੀਕਾ ਉਨ੍ਹਾਂ ਨੂੰ ਵਾਪਸ ਭੇਜ ਦੇਵੇਗਾ|” ਸੰਘੀ ਪੁਲੀਸ ਕਮਾਂਡਰ ਮੁਤਾਬਕ,”ਲਗਭਗ 3000 ਵਿਅਕਤੀਆਂ ਦਾ ਕਾਫਿਲਾ ਮੈਕਸੀਕੋ ਵੱਲ ਵਧ ਰਿਹਾ ਹੈ| ਲਗਭਗ ਇਕ ਹਜ਼ਾਰ ਸ਼ਰਣਾਰਥੀਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਜੋ ਹੁਣ ਵੀ ਇਸ ਉਮੀਦ ਵਿੱਚ ਸਰਹੱਦ ਤੇ ਸਥਿਤ ਪੁਲ ਤੇ ਫਸੇ ਹਨ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਗੁਆਟੇਮਾਲਾ ਰਾਹੀਂ ਮੈਕਸੀਕੋ ਵਿੱਚ ਦਾਖਲ ਹੋ ਸਕਣਗੇ| ਮੈਕਸੀਕੋ ਪ੍ਰਸ਼ਾਸਨ ਨੇ ਕਿਹਾ ਕਿ ਜੋ ਲੋਕ ਪੁਲ ਤੇ ਹਨ, ਉਨ੍ਹਾਂ ਨੂੰ ਦੇਸ਼ ਵਿੱਚ ਦਾਖਲ ਹੋਣ ਲਈ ਸ਼ਰਣਾਰਥੀ ਦਾਅਵਿਆਂ ਲਈ ਅਪਲਾਈ ਕਰਨਾ ਪਵੇਗਾ| ਗੁਆਟੇਮਾਲਾ ਦੇ ਰਾਸ਼ਟਰਪਤੀ ਜਿਮੀ ਮੋਰਾਲਸ ਨੇ ਕਿਹਾ ਕਿ ਹੋਂਡੂਰਾਸ ਤੋਂ 5000 ਤੋਂ ਵੀ ਜ਼ਿਆਦਾ ਸ਼ਰਣਾਰਥੀ ਗੁਆਟੇਮਾਲਾ ਆਏ ਸਨ ਪਰ ਉਨ੍ਹਾਂ ਵਿੱਚੋਂ ਤਕਰੀਬਨ 2000 ਵਾਪਸ ਚਲੇ ਗਏ| ਮੈਕਸੀਕੋ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਪੁਲ ਤੇ ਫਸੀਆਂ ਔਰਤਾਂ ਅਤੇ ਬੱਚਿਆਂ ਲਈ ਸਰਹੱਦ ਖੋਲ੍ਹ ਦਿੱਤੀ ਅਤੇ ਉਨ੍ਹਾਂ ਨੇ ਸਿਊਡੈਡ ਹਿਡਾਲਕੋ ਤੋਂ ਤਕਰੀਬਨ 40 ਕਿਲੋਮੀਟਰ ਦੂਰ ਤਾਪਾਚੁਲਾ ਸ਼ਹਿਰ ਲੈ ਕੇ ਗਏ| ਇਸ ਸਮੇਂ ਪੁਲ ਤੇ ਸਮਰੱਥਾ ਤੋਂ ਵਧ ਲੋਕ ਮੌਜੂਦ ਹਨ|

VIA PUNJAB