- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਸਟ੍ਰੇਲੀਆ ਦੌਰੇ ਤੇ ਟੀਮ ਇੰਡੀਆ ਲਈ ਮੁਸੀਬਤ ਬਣਿਆ ਮੌਸਮ
ਨਵੀਂ ਦਿੱਲੀ – ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਵੱਡੇ ਅਰਮਾਨਾਂ ਨਾਲ ਆਸਟ੍ਰੇਲੀਆਈ ਦੀ ਧਰਤੀ ‘ਤੇ ਸੀਰੀਜ਼ ਜਿੱਤਣ ਗਏ ਹਨ ਪਰ ਅਜਿਹਾ ਲੱਗ ਰਿਹਾ ਹੈ ਕਿ ਇਸ ਵਾਰ ਵੀ ਜਿੱਤ ਉਨ੍ਹਾਂ ਦੀ ਕਿਸਮਤ ‘ਚ ਨਹੀਂ ਹੈ। ਦਰਅਸਲ ਜਦੋਂ ਟੀਮ ਇੰਡੀਆ ਨੇ ਆਸਟ੍ਰੇਲੀਆ ‘ਚ ਕਦਮ ਰੱਖਿਆ ਹੈ, ਖਰਾਬ ਮੌਸਮ ਉਸਦੇ ਪਿੱਛੇ ਪੈ ਗਿਆ ਹੈ। ਟੀਮ ਇੰਡੀਆ ਜਿੱਥੇ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਉਥੇ ਮੀਂਹ ਸਭ ਕੁਝ ਖਰਾਬ ਕਰ ਦਿੰਦਾ ਹੈ। ਜਿਸ ਟੀ-20 ਸੀਰੀਜ਼ ‘ਚ ਟੀਮ ਇੰਡੀਆ ਆਸਾਨੀ ਨਾਲ ਜਿੱਤ ਦਰਜ ਕਰ ਸਕਦੀ ਸੀ ਮੀਂਹ ਦੀ ਵਜ੍ਹਾ ਨਾਲ ਉਹ ਸੀਰੀਜ਼ ਟੀਮ ਇੰਡੀਆ ਨੂੰ ਆਸਟ੍ਰੇਲੀਆ ਨਾਲ ਵੰਡਣੀ ਪਈ। ਹੁਣ ਟੈਸਟ ਸੀਰੀਜ਼ ਤੋਂ ਪਹਿਲਾਂ ਵੀ ਮੀਂਹ ਟੀਮ ਇੰਡੀਆ ਨੂੰ ਪਰੇਸ਼ਾਨ ਕਰ ਰਹੀ ਹੈ। ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਸਿਡਨੀ ‘ਚ ਪ੍ਰੈਕਟਿਸ ਮੈਚ ਖੇਡਣ ਹੀ ਨਹੀਂ ਉਤਰ ਪਾਈ, ਇਸਦਾ ਕਾਰਨ ਵੀ ਮੀਂਹ ਰਿਹਾ। ਕ੍ਰਿਕਟ ਆਸਟ੍ਰੇਲੀਆ ਖਿਲਾਫ ਚਾਰ ਦਿਨਾਂ ਅਭਿਆਸ ਮੈਚ ਦਾ ਪਹਿਲਾਂ ਦਿਨ ਮੀਂਹ ਦੇ ਚੱਲਦੇ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਹੋ ਗਿਆ। ਲਗਾਤਾਰ ਮੀਂਹ ਦੇ ਕਾਰਨ ਖਿਡਾਰੀ ਮੈਦਾਨ ਤੋਂ ਦੂਰ ਰਹੇ ਅਤੇ ਮੌਸਮ ਲਗਾਤਾਰ ਖਰਾਬ ਹੀ ਰਿਹਾ, ਸਿਡਨੀ ‘ਚ ਮੰਗਲਵਾਰ ਰਾਤ ਨੂੰ ਹੀ ਮੀਂਹ ਸ਼ੁਰੂ ਹੋ ਗਿਆ ਸੀ ਅਤੇ ਲਗਭਗ ਪੂਰੇ ਦਿਨ ਮੀਂਹ ਹੋਣ ਕਾਰਨ ਮੈਦਾਨ ਕਾਫੀ ਗਿੱਲਾ ਹੋ ਗਿਆ। ਸਥਾਨਕ ਸਮੇਂ ਮੁਤਾਬਕ ਦੁਪਹਿਰ ਇਕ ਵਜੇ ਮੀਂਹ ਕੁਝ ਦੇਰ ਲਈ ਰੁਕੀ ਅਤੇ ਮੈਦਾਨ ਕਰਮੀਆਂ ਨੇ ਪਿਚ ਅਤੇ ਆਊਟਫੀਲਡ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਦੋਬਾਰਾ ਮੀਂਹ ਨਾਂ ਹੋਣ ਦੀ ਸਥਿਤੀ ‘ਚ ਟਾਸ ਦਾ ਸਮਾਂ ਸਾਢੇ ਤਿੰਨ ਵਜੇ ਰੱਖਿਆ ਗਿਆ ਅਤੇ ਮੈਚ ਚਾਰ ਵਜੇ ਸ਼ੁਰੂ ਹੋਣਾ ਸੀ।


