- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ICC ਟੈਸਟ ਰੈਂਕਿੰਗ : ਕੋਹਲੀ ਚੋਟੀ ਤੇ ਬਰਕਰਾਰ
ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਵਿਰੁੱਧ 4 ਟੈਸਟ ਮੈਚਾਂ ਦੀ ਮਹੱਤਵਪੂਰਨ ਸੀਰੀਜ਼ ਤੋਂ ਪਹਿਲਾਂ ਆਈ. ਸੀ. ਸੀ. ਟੈਸਟ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ ‘ਤੇ ਬਣਿਆ ਹੋਇਆ ਹੈ, ਜਦਕਿ ਦੱਖਣੀ ਅਫਰੀਕਾ ਦਾ ਕੈਗਿਸੋ ਰਬਾਡਾ ਫਿਰ ਦੁਨੀਆ ਦਾ ਨੰਬਰ 1 ਟੈਸਟ ਗੇਂਦਬਾਜ਼ ਬਣ ਗਿਆ ਹੈ। ਆਈ. ਸੀ. ਸੀ. ਦੀ ਬੁੱਧਵਾਰ ਨੂੰ ਇਥੇ ਜਾਰੀ ਰੈਂਕਿੰਗ ਅਨੁਸਾਰ ਕੋਹਲੀ ਦੇ 935 ਅੰਕ ਹਨ। ਆਸਟਰੇਲੀਆ ਖਿਲਾਫ ਉਹ ਆਪਣੇ ਰੇਟਿੰਗ ਅੰਕਾਂ ਵਿਚ ਸੁਧਾਰ ਕਰੇਗਾ। ਕੋਹਲੀ ਦੀ ਚੋਟੀ ਰੈਂਕਿੰਗ ਨੂੰ ਫਿਲਹਾਲ ਕੋਈ ਖਤਰਾ ਨਹੀਂ ਹੈ ਕਿਉਂਕਿ ਦੂਸਰੇ ਨੰਬਰ ‘ਤੇ ਕਾਬਜ਼ ਸਟੀਵ ਸਮਿਥ (910 ਅੰਕਾਂ) ਦੀ ਮੁਅੱਤਲੀ ਹਟਾਈ ਨਹੀਂ ਗਈ। ਉਹ ਅਗਲੀ ਸੀਰੀਜ਼ ਵੀ ਨਹੀਂ ਖੇਡ ਸਕੇਗਾ। ਇਸ ਨਾਲ ਉਸ ਦੀ ਰੇਟਿੰਗ 900 ਅੰਕ ਤੋਂ ਹੇਠਾਂ ਖਿਸਕਣੀ ਤੈਅ ਹੈ। ਭਾਰਤੀ ਬੱਲੇਬਾਜ਼ਾਂ ਵਿਚ ਕੋਹਲੀ ਤੋਂ ਇਲਾਵਾ ਸਿਰਫ ਚੇਤੇਸ਼ਵਰ ਪੁਜਾਰਾ (6ਵੇਂ) ਚੋਟੀ ਦੇ 10 ‘ਚ ਸ਼ਾਮਲ ਹੈ।


