- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਕ ਵਿਅਕਤੀ ਨੇ ਹਮਲਾ ਕਰਕੇ ਦੋ ਵਿਅਕਤੀ ਕੀਤੇ ਜਖਮੀ
ਬਨੂੜ – ਸਥਾਨਕ ਐਮ ਸੀ ਰੋਡ ਉੱਤੇ ਵੀਰਵਾਰ ਰਾਤ ਨੂੰ ਇੱਕ ਵਿਅਕਤੀ ਨੇ ਹਮਲਾ ਕਰਕੇ ਦੋ ਵਿਅਕਤੀਆਂ ਨੂੰ ਜਖਮੀ ਕਰ ਦਿੱਤਾ| ਕਨਫੈਂਕਸ਼ਨਰੀ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਤੇਜਿੰਦਰ ਨੇ ਦੱਸਿਆ ਕਿ ਰਾਤ ਨੂੰ ਕਰੀਬ ਸਾਡੇ ਦਸ ਵਜੇ ਦੁਕਾਨ ਬੰਦ ਕਰ ਰਿਹਾ ਸੀ ਤਾਂ ਸ਼ਹਿਰ ਦਾ ਰਹਿਣ ਵਾਲਾ ਰਿੰਕੂ ਦੁਕਾਨ ਦੇ ਅੱਗੇ ਆਇਆ| ਉਸਦੇ ਹੱਥ ਵਿੱਚ ਸ਼ਰਾਬ ਦੀ ਬੋਤਲ ਫੜੀ ਹੋਈ ਸੀ| ਜਿਸ ਨਾਲ ਉਸਨੇ ਉਸ ਉੱਪਰ ਹਮਲਾ ਕਰ ਦਿੱਤਾ| ਤੇਜਿੰਦਰ ਨੇ ਕਿਹਾ ਕਿ ਉਸਨੇ ਮੌਕੇ ਤੋਂ ਨਿਕਲ ਕੇ ਪੁਲੀਸ ਨੂੰ ਸੂਚਿਤ ਕੀਤਾ| ਸਿਵਲ ਹਸਪਤਾਲ ਵਿੱਚ ਡਾਕਟਰਾਂ ਨੇ ਉਸਦੇ ਸਿਰ ਵਿੱਚ ਆਈ ਚੋਟ ਉੱਤੇ ਟਾਂਕੇ ਲਗਾਏ ਹਨ| ਤੇਜਿੰਦਰ ਦੀ ਦੁਕਾਨ ਦੇ ਨੇੜੇ ਅੰਡੇ ਦੀ ਦੁਕਾਨ ਕਰਨ ਵਾਲੇ ਨਰੇਸ਼ ਨੂੰ ਵੀ ਰਿੰਕੂ ਨੇ ਕੁਟਮਾਰ ਕਰਕੇ ਜ਼ਖਮੀ ਕਰ ਦਿੱਤਾ| ਹਸਪਤਾਲ ਵਿੱਚ ਭਰਤੀ ਨਰੇਸ਼ ਨੇ ਦੱਸਿਆ ਕਿ ਰਿੰਕੂ ਹੱਥ ਵਿੱਚ ਸ਼ਰਾਬ ਦੀ ਬੋਤਲ ਫੜੀ ਉਸ ਕੋਲ ਆਇਆ ਅਤੇ ਉਸ ਤੋਂ ਅੰਡੇ ਮੰਗਣ ਲੱਗ ਪਿਆ ਉਸਨੇ ਜਦ ਉਸਨੂੰ ਕਿਹਾ ਕਿ ਸਾਰਾ ਮਾਲ ਖ਼ਤਮ ਹੋ ਗਿਆ ਹੈ ਤਾਂ ਰਿੰਕੂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਜਖਮੀ ਕਰ ਦਿੱਤਾ, ਜਿਸ ਕਰਕੇ ਉਸਨੂੰ ਹਸਪਤਾਲ ਵਿਚ ਦਾਖਲ ਹਣਾ ਪਿਆ| ਉਹਨਾਂ ਦਸਿਆ ਕਿ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ|


