- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਿੰਡ ਮਨੌਲੀ ਦੇ ਸਾਬਕਾ ਸਰਪੰਚ ਦੇ ਨਾਮਾਕਣ ਪੱਤਰ ਜਮਾਂ ਨਾ ਹੋਣ ਦਾ ਮਾਮਲਾ
ਐਸ ਏ ਐਸ ਨਗਰ – ਬੀਤੇ ਕੱਲ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਨਾਮਾਂਕਣ ਭਰਨ ਦੇ ਆਖਰੀ ਦਿਨ ਪਿੰਡ ਮਨੌਲੀ ਦੇ ਸਾਬਕਾ ਸਰਪੰਚ ਅਵਤਾਰ ਦੇ ਕਾਗਜ ਜਮਾਂ ਨਾ ਹੋਣ ਦੇ ਮਾਮਲੇ ਵਿੱਚ ਅਵਤਾਰ ਸਿੰਘ ਵਲੋਂ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਗਈ ਹੈ| ਇਸ ਸੰਬੰਧੀ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਅਵਤਾਰ ਸਿੰਘ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਵਲੋਂ ਪਾਏ ਗਏ ਸਿਆਸੀ ਦਬਾਓ ਦੇ ਚਲਦਿਆਂ ਬੀਤੇ ਦਿਨ ਉਸ ਨੂੰ ਨਾਮਾਕਣ ਪੱਤਰ ਹੀ ਨਹੀਂ ਭਰਨ ਦਿੱਤੇ ਗਏ| ਪਿੰਡ ਮਨੌਲੀ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਜੋਨ ਨੰਬਰ 10 ਪਿੰਡ ਮਨੌਲੀ ਤੋਂ ਜਿਲ੍ਹਾ ਪ੍ਰੀਸ਼ਦ ਦੇ ਅਹੁਦੇ ਲਈ ਆਪਣੇ ਅਤੇ ਆਪਣੇ ਦੋ ਪੁੱਤਰਾਂ ਹਰਜੋਤ ਸਿੰਘ, ਸ਼ਿਵਜੋਤ ਸਿੰਘ ਦੇ ਆਜਾਦ ਉਮੀਦਵਾਰਾਂ ਦੇ ਤੌਰ ਤੇ ਨਾਮਾਕਣ ਪੱਤਰ ਭਰਨ ਲਈ ਏ ਡੀ ਸੀ ਦੇ ਮੀਟਿੰਗ ਹਾਲ ਵਿੱਚ ਪਹੁੰਚੇ ਸਨ| ਉਹਨਾਂ ਨੇ ਪੂਰੇ ਦਸਤਾਂਵੇਜਾਂ ਸਮੇਤ ਆਪਣੀ ਫਾਈਲ ਨੂੰ ਏ ਡੀ ਸੀ ਕੋਲ ਪੁਜਦਾ ਕੀਤਾ ਸੀ ਪਰ ਏ ਡੀ ਸੀ ਉਸਦੀ ਫਾਈਲ ਲੈਣ ਤੋਂ ਇਨਕਾਰ ਕਰਕੇ ਆਪਣੀ ਕੁਰਸੀ ਤੋਂ ਉਠ ਕੇ ਚਲੇ ਗਏ, ਜਦੋਂਕਿ ਉਸਦੇ ਦੋਵਾਂ ਪੁੱਤਰਾਂ ਦੀਆਂ ਫਾਇਲਾਂ ਜਮਾਂ ਹੋ ਗਈਆਂ| ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਉਹਨਾਂ ਦੀ ਫਾਈਲ ਜਮਾਂ ਨਾ ਕਰਨ ਬਾਰੇ ਏ ਡੀ ਸੀ ਨੂੰ ਪੁੱਛਿਆ ਤਾਂ ਏ ਡੀ ਸੀ ਦਾ ਕਹਿਣਾ ਸੀ ਕਿ ਫਾਈਲ ਜਮਾ ਕਰਵਾਉਣ ਦਾ ਸਮਾਂ ਲੰਘ ਜਾਣ ਕਰਕੇ ਉਹ ਹੁਣ ਉਸਦੀ ਫਾਈਲ ਨਹੀਂ ਲੈ ਸਕਦੇ| ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਸਿਆਸੀ ਦਬਾਓ ਹੇਠ ਕੰਮ ਕਰ ਰਿਹਾ ਹੈ ਅਤੇ ਇਸ ਸੰਬੰਧੀ ਉਹਨਾਂ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਗਈ ਹੈ| ਉਹਨਾਂ ਦੋਸ਼ ਲਗਾਇਆ ਕਿ ਸਿਆਸੀ ਦਬਾਓ ਤਹਿਤ ਹੀ ਉਸਦੀ ਫਾਈਲ ਲੈਣ ਤੋਂ ਇਨਕਾਰ ਕਰ ਦਿਤਾ ਗਿਆ| ਉਹਨਾਂ ਦੋਸ਼ ਲਗਾਇਆ ਕਿ ਉਸਦੇ ਪੁੱਤਰਾਂ ਦੇ ਕਾਗਜ ਵੀ ਸਿਆਸੀ ਦਬਾਓ ਹੇਠ ਰੱਦ ਨਾ ਕਰ ਦਿੱਤੇ ਜਾਣ|


