ਇੰਡੋਨੇਸ਼ੀਆ ਵਿੱਚ ਆਇਆ 6.1 ਦੀ ਤੀਬਰਤਾ ਦਾ ਭੂਚਾਲ

ਜਕਾਰਤਾ – ਮੌਸਮ ਵਿਗਿਆਨ ਅਤੇ ਭੂ-ਵਿਗਿਆਨ ਏਜੰਸੀ ਨੇ ਦੱਸਿਆ ਕਿ ਅੱਜ ਇੰਡੋਨੇਸ਼ੀਆ ਦੇ ਪੂਰਬੀ ਪਾਪੂਆ ਬਾਰਾਤ ਸੂਬੇ ਵਿਚ 6.1 ਦੀ ਤੀਬਰਤਾ ਦਾ ਭੂਚਾਲ ਆਇਆ| ਪਰ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ| ਦੇਸ਼ ਦੀ ਮੌਸਮ ਵਿਗਿਆਨ ਅਤੇ ਭੂ-ਵਿਗਿਆਨ ਏਜੰਸੀ ਦੇ ਅਧਿਕਾਰੀ ਮੁਹੰਮਦ ਫਦੀਲਾ ਨੇ ਕਿਹਾ ਕਿ ਦੱਖਣੀ ਪੂਰਬ ਮਨੋਕਵਾਰੀ ਦੇ 26 ਕਿਲੋਮੀਟਰ ਦੇ ਦਾਇਰੇ ਵਿਚ ਭੂਚਾਲ ਕਾਰਨ ਸਥਾਨਕ ਸਮੇਂ ਮੁਤਾਬਕ 10:03 ਤੇ ਝਟਕਾ ਲੱਗਾ| ਕੌਮੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸੁਤੋਪੋ ਪੁਰਵੋ ਨਿਗਰੋਹੋ ਨੇ ਕਿਹਾ ਕਿ ਭੂਚਾਲ ਦੇ ਝਟਕੇ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਜਾਂ ਹਾਦਸਾ ਹੋਣ ਦੀ ਜਾਣਕਾਰੀ ਨਹੀਂ ਹੈ| ਉਸ ਨੇ ਦੱਸਿਆ ਕਿ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਵਿਚ ਸਿਰਫ ਦਹਿਸ਼ਤ ਵਿਚ ਫੈਲ ਗਈ ਅਤੇ ਉਹ ਘਰਾਂ ਵਿਚੋਂ ਬਾਹਰ ਆ ਗਏ| ਇਹ ਝਟਕੇ 5 ਮਿੰਟ ਤੱਕ ਮਹਿਸੂਸ ਕੀਤੇ ਗਏ|

VIA PUNJAB