- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੈਸਟ ਟੀਮ ‘ਚ ਚੁਣੇ ਜਾਣ ਨਾਲ ਮੇਰੇ ਕੋਚ ਦਾ ਸੁਪਨਾ ਹੋਇਆ ਪੂਰਾ: ਰਿਸ਼ਭ ਪੰਤ
ਨਵੀਂ ਦਿੱਲੀ – ਇੰਗਲੈਂਡ ਦੇ ਨਾਲ ਹੋਣ ਵਾਲੀ ਮਹੱਤਵਪੂਰਨ ਟੈਸਟ ਸੀਰੀਜ਼ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਚੋਣ ਹੋਈ ਹੈ। ਪੰਤ ਦੇ ਟੈਲੇਂਟ ਦੀ ਦਾਦ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਵੀ ਦੇ ਚੁੱਕੇ ਹਨ। ਆਈ.ਪੀ.ਐੱਲ. ਅਤੇ ਇੰਡੀਆ ਏ ਦੇ ਲਈ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਪੰਤ ਨੂੰ ਟੈਸਟ ਟੀਮ ‘ਚ ਜਗ੍ਹਾ ਮਿਲੀ ਹੈ। ਬੀ.ਸੀ.ਸੀ.ਆਈ ਟੀ.ਵੀ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਕਿ ਇਹ ਸੁਪਨਾ ਪੂਰਾ ਹੋਣ ਦੀ ਤਰ੍ਹਾ ਹੈ। ਪੰਤ ਨੇ ਟੈਸਟ ਕ੍ਰਿਕਟ ਦੇ ਬਾਰੇ ਕਿਹਾ ਕਿ ਮੇਰੇ ਸ਼ੁਰੂਆਤੀ ਕੋਚ ਤਾਰੇਕ ਸਿਨਹਾ ਸਰ ਦਾ ਸੁਪਨਾ ਸੀ ਕਿ ਮੈਂ ਟੈਸਟ ਟੀਮ ਖੇਡਾਂ। ਚੋਣ ਦੀ ਜਾਣਕਾਰੀ ਜਦੋਂ ਮੈਨੂੰ ਮਿਲੀ ਤਾਂ ਲੱਗਾ ਕਿ ਮੇਰੇ ਨਾਲ ਉਨ੍ਹਾਂ ਦਾ ਸੁਪਨਾ ਵੀ ਪੂਰਾ ਹੋ ਗਿਆ। ‘ ਮੇਰਾ ਸੁਪਨਾ ਹਮੇਸ਼ਾ ਭਾਰਤ ਲਈ ਟੈਸਟ ਖੇਡਣਾ ਰਿਹਾ ਹੈ। ਮੇਰੀ ਚੋਣ ਦੀ ਖੁਸ਼ੀ ਮੇਰੇ ਪਰਿਵਾਰ ਨੂੰ ਵੀ ਹੈ। ਜਦੋਂ ਮੇਰੇ ਸ਼ੁਰੂਆਤੀ ਕੋਚ ਸਿਨਹਾ ਸਰ ਨੂੰ ਮੇਰੀ ਚੋਣ ਦੀ ਜਾਣਕਾਰੀ ਮਿਲੀ ਤਾਂ ਉਹ ਬਹੁਤ ਖੁਸ਼ ਸਨ ਅਤੇ ਇਹ ਮੇਰੇ ਲਈ ਮਾਣ ਦੀ ਗੱਲ ਹੈ। ਦਿੱਲੀ ਡੇਅਰਡੇਵਿਲਜ਼ ਲਈ ਆਈ.ਪੀ.ਐੱਲ. ਦੇ ਇਸ ਸੀਜ਼ਨ ‘ਚ 684 ਦੌੜਾਂ ਬਣਾਉਣ ਵਾਲੇ ਇਸ ਬੱਲੇਬਾਜ਼ ਨੇ ਟੈਸਟ ਕ੍ਰਿਕਟ ਦੀਆਂ ਬਹੁਤ ਬਾਰੀਕੀਆਂ ਰਾਹੁਲ ਦ੍ਰਵਿੜ ਤੋਂ ਸਿੱਖੀਆਂ। ਪੰਤ ਕਹਿੰਦੇ ਹਨ, ‘ਰਾਹੁਲ ਦ੍ਰਵਿੜ ਸਰ ਅੰਡਰ 19 ਟੀਮ ਦੇ ਕੋਚ ਹਨ ਅਤੇ ਉਨ੍ਹਾਂ ਦੀ ਅਗਵਾਈ ‘ਚ ਮੈਂ ਕ੍ਰਿਕਟ ਦੀਆਂ ਬਾਰੀਕੀਆਂ ਸਿੱਖੀਆਂ। ਉਨ੍ਹਾਂ ਨੇ ਮੈਨੂੰ ਹੌਸਲੇ ਦੇ ਨਾਲ ਚਤੁਰਾਈ ਭਰੇ ਸ਼ਾਟਸ ਚੁਣਨ ਦੀ ਸਲਾਹ ਦਿੱਤੀ। ਟੀਮ ਇੰਡੀਆ ਦੇ ਨਾਲ ਡ੍ਰੇਸਿੰਗ ਰੂਮ ਸ਼ੇਅਰ ਕਰਨ ਦੇ ਅਨੁਭਵ ਬਾਰੇ ‘ਚ ਪੰਤ ਨੇ ਕਿਹਾ ਕਿ ਟੀਮ ਇੰਡੀਆ ਦੇ ਡ੍ਰੇਸਿੰਗ ਰੂਮ ਦਾ ਮਾਹੌਲ ਬਹੁਤ ਸਕਾਰਾਤਮਕ ਰਹਿੰਦਾ ਹੈ। ਪੰਤ ਕਹਿੰਦੇ ਹਨ,’ ਬਤੌਰ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਮੇਰੇ ਰੋਲ ਮਾਡਲ ਹਨ। ਜਦੋਂ ਮੈਂ ਟੀਮ ਇੰਡੀਆ ਦੇ ਨਾਲ ਡ੍ਰੇਸਿੰਗ ਰੂਮ ਸ਼ੇਅਰ ਕਰਦਾ ਹਾਂ ਤਾਂ ਉਹ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵਰਗੇ ਸੀਨੀਅਰ ਖਿਡਾਰੀਆਂ ਦਾ ਬਹੁਤ ਸਹਿਯੋਗ ਮਿਲਦਾ ਹੈ। ਮਾਹੀ ਭਰਾ ਤੋਂ ਮੈਂ ਅਕਸਰ ਹੀ ਵਿਰਟਕੀਪਿੰਗ ਦੇ ਟਿਪਸ ਲੈਂਦਾ ਹਾਂ।


