- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਉੱਤਰੀ ਕੋਰੀਆ ਕਿਮ ਜੋਂਗ ਦੇ ਪੱਖ ਵਿੱਚ 99.98 ਫੀਸਦੀ ਵੋਟਿੰਗ
ਸਿਓਲ – ਉੱਤਰੀ ਕੋਰੀਆ ਵਿੱਚ ਹੋਈਆਂ ਆਮ ਚੋਣਾਂ ਵਿਚ ਦੇਸ਼ ਦੇ ਨੇਤਾ ਕਿਮ ਜੋਂਗ ਉਨ ਨੂੰ ਕਰੀਬ 100 ਫੀਸਦੀ ਵੋਟ ਮਿਲੇ| ਫਿਲਹਾਲ ਸੁਪਰਵਾਈਜ਼ਰਾਂ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਕੋਈ ਦੂਜਾ ਉਮੀਦਵਾਰ ਅਤੇ ਵਿਰੋਧੀ ਧਿਰ ਨਾ ਹੋਣ ਕਾਰਨ ਉੱਤਰੀ ਕੋਰੀਆ ਵਿਚ ਚੋਣਾਂ ਸਿਰਫ ਸਿਆਸੀ ਦਿਖਾਵਾ ਹਨ| ਉਨ੍ਹਾਂ ਮੁਤਾਬਕ ਇਸ ਤਰ੍ਹਾਂ ਦੀਆਂ ਚੋਣਾਂ ਵਿਚ ਅਧਿਕਾਰੀ ਇਹ ਦਾਅਵਾ ਕਰਨਗੇ ਕਿ ਕਿਮ ਜੋਂਗ ਉਨ ਨੂੰ ਭਾਰੀ ਬਹੁਮਤ ਮਿਲਿਆ ਅਤੇ ਲੋਕ ਉਨ੍ਹਾਂ ਪ੍ਰਤੀ ਵਫਾਦਾਰ ਹਨ|
99.98 ਫੀਸਦੀ ਵੋਟਿੰਗ ਹੋਈ ਜੋ ਕਿ 2015 ਦੇ ਮੁਕਾਬਲੇ 0.01 ਫੀਸਦੀ ਜ਼ਿਆਦਾ ਹੈ| ਉੱਤਰੀ ਕੋਰੀਆ ਦੀ ਸਰਕਾਰੀ ਏਜੰਸੀ ਨੇ ਦੱਸਿਆ ਕਿ ਜਿਹੜੇ ਲੋਕ ਵਿਦੇਸ਼ ਯਾਤਰਾਵਾਂ ਜਾਂ ਸਮੁੰਦਰੀ ਯਾਤਰਾਵਾਂ ਤੇ ਹਨ ਸਿਰਫ ਉਨ੍ਹਾਂ ਲੋਕਾਂ ਨੇ ਵੋਟਿੰਗ ਨਹੀਂ ਕੀਤੀ| ਏਜੰਸੀ ਨੇ ਦੱਸਿਆ ਕਿ ਬੀਮਾਰ ਅਤੇ ਬਜ਼ੁਰਗ ਲੋਕਾਂ ਨੇ ਮੋਬਾਈਲ ਵੋਟਿੰਗ ਕੇਂਦਰਾਂ ਤੇ ਵੋਟ ਪਾਈ| ਇੱਥੇ ਦੱਸ ਦਈਏ ਕਿ ਉੱਤਰੀ ਕੋਰੀਆ ਵਿਚ ਹਰੇਕ 4 ਸਾਲ ਵਿਚ ਸੂਬਾਈ, ਸ਼ਹਿਰੀ ਅਤੇ ਕਾਊਂਟੀ ਅਸੈਂਬਲੀਆਂ ਦੇ ਨੁਮਾਇੰਦਿਆਂ ਦੀ ਚੋਣ ਲਈ ਵੋਟਿੰਗ ਹੁੰਦੀ ਹੈ|ਕਿਮ ਨੇ ਉੱਤਰੀ ਹਾਮਗਓਂਗ ਸੂਬੇ ਵਿਚ ਵੋਟਿੰਗ ਕੇਂਦਰ ਤੇ ਦੋ ਉਮੀਦਵਾਰਾਂ ਜੁ ਸੋਂਗ ਹੋ ਅਤੇ ਜੋਂਗ ਸੋਂਗ ਸਿਕ ਦੇ ਪੱਖ ਵਿਚ ਵੋਟ ਪਾਈ| ਦੋਵੇਂ ਹੀ ਕਾਊਂਟੀ ਅਸੈਂਬਲੀ ਲਈ ਚੋਣ ਲੜ ਰਹੇ ਸਨ|


