ਹਾਂਗਕਾਂਗ ਵਿੱਚ ਨਕਾਬਪੋਸ਼ਾਂ ਦੀ ਭੀੜ ਦੇ ਹਮਲੇ ਕਾਰਨ ਕਈ ਜ਼ਖਮੀ

ਹਾਂਗਕਾਂਗ – ਹਾਂਗਕਾਂਗ ਦੇ ਯੂਇਨ ਲੋਂਗ ਜ਼ਿਲੇ ਵਿੱਚ ਇਕ ਰੇਲਵੇ ਸਟੇਸ਼ਨ ਤੇ ਹਥਿਆਰਬੰਦ ਨਕਾਬਪੋਸ਼ਾਂ ਦੀ ਭੀੜ ਨੇ ਉੱਥੇ ਮੌਜੂਦ ਲੋਕਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ| ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਇਕ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਚਿੱਟੀਆਂ ਟੀ-ਸ਼ਰਟ ਪਹਿਨੇ ਲੋਕ ਪਲੈਟਫਾਰਮ ਅਤੇ ਟਰੇਨ ਦੇ ਡੱਬਿਆਂ ਵਿੱਚ ਲੋਕਾਂ ਤੇ ਹਮਲਾ ਕਰ ਰਹੇ ਹਨ| ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਵਾਪਰੀ ਇਸ ਘਟਨਾ ਵਿੱਚ 36 ਵਿਅਕਤੀ ਜ਼ਖਮੀ ਹੋ ਗਏ|ਹਾਂਗਕਾਂਗ ਦੇ ਮੱਧ ਵਿੱਚ ਲੋਕਤੰਤਰ ਸਮਰਥਿਤ ਰੈਲੀ ਵਿੱਚੋਂ ਕੱਢੇ ਜਾਣ ਦੇ ਬਾਅਦ ਭੀੜ ਨੇ ਹਮਲਾ ਕੀਤਾ| ਰੈਲੀ ਵਿੱਚ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਤੇ ਹੰਝੂ ਗੈਸ ਦੇ ਗੋਲਿਆਂ ਅਤੇ ਰਬੜ ਦੀਆਂ ਗੋਲੀਆਂ ਨਾਲ ਹਮਲਾ ਕੀਤਾ ਸੀ| ਅਜੇ ਇਹ ਸਪੱਸ਼ਟ ਨਹੀਂ ਹੈ ਕਿ ਭੀੜ ਕਿਸ ਦੀ ਸੀ ਅਤੇ ਹਮਲੇ ਦਾ ਉਦੇਸ਼ ਕੀ ਸੀ| ਸਰਕਾਰ ਨੇ ਇਕ ਬਿਆਨ ਵਿੱਚ ਕਿਹਾ ਕਿ ਯੂਇਨ ਲੋਂਗ ਵਿੱਚ ਕੁਝ ਲੋਕਾਂ ਨੇ ਐਮ. ਟੀ. ਆਰ. ਸਟੇਸ਼ਨ ਅਤੇ ਟਰੇਨ ਦੇ ਡੱਬਿਆਂ ਵਿੱਚ ਜਾ ਕੇ ਯਾਤਰੀਆਂ ਤੇ ਹਮਲਾ ਕੀਤਾ|ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ (ਐਸ. ਆਰ.) ਸਰਕਾਰ ਨੇ ਨਿੰਦਾ ਕਰਦੇ ਹੋਏ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਸਵਿਕਾਰ ਯੋਗ ਹੈ| ਐਸ. ਆਰ. ਨੇ ਕਿਹਾ ਕਿ ਇਸ ਖਿਲਾਫ ਕਦਮ ਚੁੱਕੇ ਜਾਣਗੇ| ਹਾਂਗਕਾਂਗ ਪੁਲੀਸ ਨੇ ਕਿਹਾ,”ਕੁਝ ਲੋਕਾਂ ਨੇ ਸਟੇਸ਼ਨ ਤੇ ਯਾਤਰੀਆਂ ਤੇ ਹਮਲਾ ਕੀਤਾ, ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ| ਭੀੜ ਨੇ ਸਟੇਸ਼ਨ ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਹਿੰਸਾ ਦੇ ਘੰਟਿਆਂ ਬਾਅਦ ਰਾਤ ਲਗਭਗ 10.30 ਵਜੇ ਹਮਲਾ ਕੀਤਾ|

VIA PUNJAB