ਉੱਤਰੀ ਕੋਰੀਆ ’ਤੇ ਦਬਾਅ ਬਣਾ ਕੇ ਰੱਖਿਆ ਜਾਵੇਗਾ: ਪੌਂਪੀਓ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਅੱਜ ਕਿਹਾ ਹੈ ਕਿ ਉੱਤਰੀ ਕੋਰੀਆ ’ਤੇ ਦਬਾਅ ਬਣਾ ਕੇ ਰੱਖਿਆ ਜਾਵੇਗਾ। ਇੱਥੇ ਇਕ ਵੱਡੇ ਸੁਰੱਖਿਆ ਫੋਰਮ ਵਿੱਚ ਸ਼ਿਰਕਤ ਤੋਂ ਪਹਿਲਾਂ ਸ੍ਰੀ ਪੌਂਪੀਓ ਨੇ ਕਿਹਾ ਕਿ ਉਨ੍ਹਾਂ ਹੋਰਨਾਂ ਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੰਯੁਕਤ ਰਾਸ਼ਟਰ ’ਤੇ ਲਗਾਈਆਂ ਯੂਐਨ ਦੀਆਂ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ।ਉਂਜ ਉਨ੍ਹਾਂ ਇਹ ਵੀ ਕਿਹਾ ਕਿ ਉੱਤਰੀ ਕੋਰੀਆ ਨਾਲ ਕੂਟਨੀਤਕ ਤੇ ਆਰਥਿਕ ਸਬੰਧ ਬਣਾ ਕੇ ਰੱਖਣੇ ਜ਼ਰੂਰੀ ਹਨ।

VIA PUNJAB