- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਉੱਤਰੀ ਕੋਰੀਆ ਦਾ ਪਰਮਾਣੂ ਤੇ ਮਿਜ਼ਾਈਲ ਪ੍ਰੋਗਰਾਮ ਜਿਉਂ ਦਾ ਤਿਉਂ
ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਨੇ ਆਪਣਾ ਪਰਮਾਣੂ ਤੇ ਮਿਜ਼ਾਈਲ ਪ੍ਰੋਗਰਾਮ ਬੰਦ ਨਹੀਂ ਕੀਤਾ ਅਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਤੋਂ ਬਚਣ ਲਈ ਇਸ ਨੇ ਸਮੁੰਦਰ ਵਿੱਚ ਜਹਾਜ਼ਾਂ ਤੋਂ ਜਹਾਜ਼ਾਂ ਰਾਹੀਂ ਪੈਟਰੋ ਉਤਪਾਦਾਂ ਦੀ ਆਮਦੋ ਰਫ਼ਤ ਵਧਾ ਦਿੱਤੀ ਹੈ। ਸਲਾਮਤੀ ਕੌਂਸਲ ਨੂੰ ਕੱਲ੍ਹ ਸੌਂਪੀ 62 ਸਫ਼ਿਆਂ ਦੀ ਇਕ ਰਿਪੋਰਟ ਵਿੱਚ ਯੂਐਨ ਦੇ ਮਾਹਿਰਾਨਾ ਪੈਨਲ ਨੇ ਉੱਤਰੀ ਕੋਰੀਆ ’ਤੇ ਕੋਲੇ, ਲੋਹੇ, ਸਮੁੰਦਰੀ ਖਾਧ ਤੇ ਹੋਰ ਪਦਾਰਥਾਂ ’ਤੇ ਲਾਈਆਂ ਪਾਬੰਦੀਆਂ ਦੀਆਂ ਖਿਲਾਫ਼ਵਰਜ਼ੀਆਂ ਦੀ ਗਿਣਤੀ ਵੀ ਕਰਵਾਈ ਹੈ ਜਿਸ ਰਾਹੀਂ ਕਿਮ ਜੌਂਗ ਉਨ ਹਕੂਮਤ ਨੇ ਅਰਬਾਂ ਡਾਲਰਾਂ ਦੀ ਕਮਾਈ ਕੀਤੀ ਹੈ। ਏਐਫਪੀ ਨੇ ਇਹ ਰਿਪੋਰਟ ਦੇਖੀ ਹੈ ਤੇ ਇਸ ਵਿੱਚ ਕਿਹਾ ਗਿਆ ‘‘ ਪਿਓਂਗਯਾਂਗ ਨੇ ਆਪਣਾ ਪਰਮਾਣੂ ਤੇ ਮਿਜ਼ਾਈਲ ਪ੍ਰੋਗਰਾਮ ਬੰਦ ਨਹੀਂ ਕੀਤਾ ਤੇ ਇਹ 2018 ਵਿੱਚ ਪੈਟਰੋਲੀਅਮ ਪਦਾਰਥਾਂ ਤੇ ਕੋਲੇ ਦੀ ਗ਼ੈਰਕਾਨੂੰਨੀ ਜਹਾਜ਼ੀ ਆਮਦੋ ਰਫ਼ਤ ਰਾਹੀਂ ਸਲਾਮਤੀ ਕੌਂਸਲ ਦੇ ਮਤਿਆਂ ਦੀ ਉਲੰਘਣਾ ਕਰਦਾ ਆ ਰਿਹਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਮੁੰਦਰ ਵਿੱਚ ਉੱਤਰੀ ਕੋਰੀਆ ਦੇ ਟੈਂਕਰਾਂ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਪਾਬੰਦੀਆਂ ਦੀ ਖਿਲਾਫ਼ਵਰਜ਼ੀ ਦਾ ਆਮ ਵਰਤਾਰਾ ਬਣਿਆ ਹੋਇਆ ਹੈ। ਇਸ ਵਿੱਚ 40 ਜਹਾਜ਼ ਤੇ 130 ਤੋਂ ਵੱਧ ਕੰਪਨੀਆਂ ਸ਼ਾਮਲ ਸਨ।’’ ਰਿਪੋਰਟ ਮੁਤਾਬਕ ਇਨ੍ਹਾਂ ਖ਼ਿਲਾਫ਼ਵਰਜ਼ੀਆਂ ਕਰ ਕੇ ਹਾਲੀਆ ਪਾਬੰਦੀਆਂ ਨਕਾਰਾ ਸਾਬਿਤ ਹੋਈਆਂ ਹਨ ਜੋ ਪਿਛਲੇ ਸਾਲ ਅਪਣਾਏ ਗਏ ਸੰਯੁਕਤ ਰਾਸ਼ਟਰ ਮਤਿਆਂ ਰਾਹੀਂ ਲਾਗੂ ਕੀਤੀਆਂ ਗਈਆਂ ਸਨ।


