ਕਮਲਾ ਹੈਰਿਸ ਦੀ ਨਵੀਂ ਸਿਹਤ ਸੇਵਾ ਯੋਜਨਾ ਦੀ ਹਰ ਪਾਸੇ ਆਲੋਚਨਾ

ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰਾਂ ਵਿਚੋਂ ਇਕ ਡੈਮੋਕ੍ਰੇਟ ਕਮਲਾ ਹੈਰਿਸ ਨੇ ਸੋਮਵਾਰ ਨੂੰ ਇਕ ਸਿਹਤ ਸੇਵਾ ਪ੍ਰਸਤਾਵ ਪੇਸ਼ ਕੀਤਾ। ਕਮਲਾ ਨੇ ਇਹ ਪ੍ਰਸਤਾਵ ਡੈਮੋਕ੍ਰੇਟਿਕ ਪਾਰਟੀ ਦੇ ਵੱਖ-ਵੱਖ ਧੜਿਆਂ ਨੂੰ ਇਕੱਠੇ ਲਿਆਉਣ ਦੀ ਕੋਸ਼ਿਸ਼ ਦੇ ਤਹਿਤ ਪੇਸ਼ ਕੀਤਾ ਸੀ। ਭਾਵੇਂਕਿ ਕਮਲਾ ਦੀ ਇਹ ਕੋਸ਼ਿਸ਼ ਸਫਲ ਨਹੀਂ ਹੋਈ ਅਤੇ ਉਸ ਨੂੰ ਲੱਗਭਗ ਸਾਰਿਆਂ ਦੀ ਆਲੋਚਨਾ ਦੀ ਸ਼ਿਕਾਰ ਹੋਣਾ ਪਿਆ। ਪ੍ਰਗਤੀਸ਼ੀਲਾਂ ਨੇ ਇਸ ਪ੍ਰਸਤਾਵ ਨੂੰ ਸਿਹਤ ਲਾਭ ਸਹੂਲਤਾਂ ਵਿਚ ਨਵੀਨਤਾ ਲਿਆਉਣ ਦੇ ਲਿਹਾਜ ਨਾਲ ਕਮਜ਼ੋਰ ਪਾਇਆ, ਜਿਸ ਵਿਚ ਸਾਰਿਆਂ ਲਈ ਮੈਡੀਕਲ ਕਾਨੂੰਨ ਦੀ ਗੱਲ ਦੀ ਕਮੀ ਦਿਸੀ। ਉੱਥੇ ਇਨ੍ਹਾਂ ਵਿਚੋਂ ਕੁਝ ਮੁੱਦਿਆਂ ‘ਤੇ ਮਤਭੇਦ ਰੱਖਣ ਵਾਲੇ ਵਿਰੋਧੀਆਂ ਨੇ ਕਿਹਾ ਕਿ ਉਹ ਪ੍ਰਾਇਮਰੀ ਵਿਚ ਸਭ ਤੋਂ ਅਹਿਮ ਮੁੱਦਿਆਂ ਵਿਚੋਂ ਇਕ ‘ਤੇ ਦ੍ਰਿੜ੍ਹ ਰਵੱਈਆ ਅਪਨਾਏ ਬਿਨਾਂ ਸਭ ਕੁਝ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੈਰਿਸ ‘ਤੇ ਆਪਣੀ ਹੀ ਪਾਰਟੀ ਦੇ ਲੋਕਾਂ ਦਾ ਇਹ ਹਮਲਾ ਡੈਮੋਕ੍ਰੇਟ ਦੀ ਡੈਮੋਕ੍ਰੇਟ ਨਾਲ ਲੜਾਈ ਦੀ ਝਲਕ ਦੇ ਰਿਹਾ ਹੈ ਅਤੇ ਇਹ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਰਾਸ਼ਟਰਪਤੀ ਅਹੁਦੇ ਲਈ ਬਹਿਸ ਵਿਚ ਦੇਖਣ ਨੂੰ ਮਿਲ ਸਕਦਾ ਹੈ।

VIA PUNJAB