- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੀਪਕ ਦੇ ਤੂਫਾਨੀ ਖੇਡ ਨਾਲ ਜੈਪੁਰ ਨੇ ਲਗਾਈ ਜਿੱਤ ਦੀ ਹ੍ਰੈਟਿਕ
ਰੇਡਰ ਦੀਪਕ ਹੁੱਡਾ ਦੇ ਤੂਫਾਨੀ ਪ੍ਰਦਰਸ਼ਨ ਨਾਲ ਜੈਪੁਰ ਪਿੰਕ ਪੈਂਥਰਸ ਨੇ ਹਰਿਆਣਾ ਸਟੀਲਰਸ ਨੂੰ ਪ੍ਰੋ ਕਬੱਡੀ ਲੀਗ ‘ਚ ਬੁੱਧਵਾਰ 37-21 ਨਾਲ ਹਰਾਇਆ ਤੇ ਟੂਰਨਾਮੈਂਟ ‘ਚ ਜਿੱਤ ਦੀ ਹ੍ਰੈਟਿਕ ਪੂਰੀ ਕੀਤੀ ਨਾਲ ਹੀ ਚੋਟੀ ਦਾ ਸਥਾਨ ਹਾਸਲ ਕੀਤਾ। ਜੈਪੁਰ ਦੀ ਜਿੱਤ ਦੇ ਸਟਾਰ ਦੀਪਕ ਜਿਸ ਨੇ 23 ਰੇਡ ਨਾਲ 14 ਅੰਕ ਹਾਸਲ ਕੀਤੇ। ਜੈਪੁਰ ਦੇ ਸੰਦੀਪ ਧੁਲ ਨੇ ਡਿਫੇਂਸ ‘ਚ 9 ਟੈਕਲ ਨਾਲ 6 ਅੰਕ ਹਾਸਲ ਕੀਤੇ। ਹਰਿਆਣਾ ਵਲੋਂ ਵਿਨੈ ਨੇ ਰੇਡ ਨਾਲ 6 ਤੇ ਸੁਨੀਲ ਨੇ ਡਿਫੇਂਸ ਨਾਲ 6 ਅੰਕ ਹਾਸਲ ਕੀਤੇ। ਜੈਪੁਰ ਦੀ ਇਹ ਲਗਾਤਾਰ ਤੀਜੀ ਜਿੱਤ ਹੈ ਤੇ ਉਸਨੇ 15 ਅੰਕਾਂ ਦੇ ਨਾਲ ਸੂਚੀ ‘ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਦਬੰਗ ਦਿੱਲੀ ਦੇ ਵੀ 15 ਅੰਕ ਹਨ ਪਰ ਅੰਕਾਂ ਦੇ ਅੰਤਰ ਦੇ ਮਾਮਲੇ ‘ਚ ਜੈਪੁਰ ਦੀ ਮਜ਼ਬੂਤ ਸਥਿਤੀ ਹੈ। ਦੂਜੇ ਪਾਸੇ ਹਰਿਆਣਾ ਨੂੰ ਤਿੰਨ ਮੈਚਾਂ ‘ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਪੰਜ ਅੰਕਾਂ ਦੇ ਨਾਲ 9ਵੇਂ ਸਥਾਨ ‘ਤੇ ਹੈ। ਜੈਪੁਰ ਨੇ ਰੇਡ ਨਾਲ 17 ਤੇ ਡਿਫੇਂਸ ਨਾਲ 14 ਹਾਸਲ ਕੀਤੇ।


