ਕਮਲਾ ਹੈਰਿਸ ਵੱਲੋਂ ਤਾਲਾਬੰਦੀ ਖ਼ਤਮ ਕਰਨ ਦੀ ਮੰਗ

ਵਾਸ਼ਿੰਗਟਨ – ਭਾਰਤੀ ਮੂਲ ਦੀ ਪਹਿਲੀ ਸੈਨੇਟਰ ਤੇ 2020 ਰਾਸ਼ਟਰਪਤੀ ਚੋਣਾਂ ਲਈ ਦਾਅਵੇਦਾਰੀ ਪੇਸ਼ ਕਰਨ ਵਾਲੀ ਕਮਲਾ ਹੈਰਿਸ ਨੇ ਪਿਛਲੇ ਇਕ ਮਹੀਨੇ ਤੋਂ ਜਾਰੀ ਤਾਲਾਬੰਦੀ ਖ਼ਤਮ ਕੀਤੇ ਜਾਣ ਦੀ ਮੰਗ ਕੀਤੀ ਹੈ। ਹੈਰਿਸ ਨੇ ਕਿਹਾ ਜਿੰਨਾ ਛੇਤੀ ਹੋ ਸਕੇ ਸੰਘੀ ਸਰਕਾਰ ਦਾ ਕੰਮਕਾਜ ਮੁੜ ਸ਼ੁਰੂ ਹੋਵੇ। ਕੈਲੀਫੋਰਨੀਆ ਤੋਂ ਡੈਮੋਕਰੈਟਿਕ ਪਾਰਟੀ ਦੀ ਆਗੂ ਨੇ ਕਿਹਾ ਕਿ ਸੈਨੇਟ ਸਰਕਾਰੀ ਫੰਡਾਂ ਬਾਰੇ ਕਲੀਨ ਬਿੱਲ ਲਈ ਵੋਟ ਕਰੇਗੀ। ਇਸ ਦੌਰਾਨ ਕਮਲਾ ਹੈਰਿਸ ਦੇ ਜਨਮ ਨੂੰ ਲੈ ਕੇ ਟਵੀਟ ਕਰਨ ਵਾਲੀ ਸੀਐਨਐਨ ਮੇਜ਼ਬਾਨ ਨੇ ਮੁਆਫੀ ਮੰਗੀ ਹੈ। ਹੈਰਿਸ ਨੇ ਇਕ ਟਵੀਟ ’ਚ ਕਿਹਾ, ‘ਪਿਛਲੇ 34 ਦਿਨਾਂ ਤੋਂ ਸਰਕਾਰੀ ਕੰਮਕਾਜ ਬੰਦ ਪਿਆ ਹੈ। ਸੈਨੇਟ, ਸਰਕਾਰੀ ਫੰਡਾਂ ਦੀ ਵਿਵਸਥਾ ਲਈ ਕਲੀਨ ਬਿੱਲ ’ਤੇ ਵੋਟਿੰਗ ਕਰੇਗੀ, ਜਿਸ ਨੂੰ ਅਸੀਂ ਇਕ ਮਹੀਨੇ ਪਹਿਲਾਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਸੀ। ਅੱਠ ਲੱਖ ਵਰਕਰ ਸਾਡੇ ਵੱਲ ਟਿਕਟਿਕੀ ਲਾਈ ਵੇਖ ਰਹੇ ਹਨ।’

VIA PUNJAB