ਗਾਬਾਰਡ ਵੱਲੋਂ ਰਾਸ਼ਟਰਪਤੀ ਦੀ ਦੌੜ ਲਈ ਰਸਮੀ ਆਗਾਜ਼

ਹੋਨੂਲੁਲੂ – ਅਮਰੀਕਾ ਦੇ ਨੁਮਾਇੰਦਾ ਸਦਨ ਦੀ ਮੈਂਬਰ ਬਣੀ ਪਹਿਲੀ ਹਿੰਦੂ ਤੇ ਹਵਾਈ ਤੋਂ ਡੈਮੋਕਰੈਟ ਤੁਲਸੀ ਗਾਬਾਰਡ ਨੇ ਇਕ ਆਨਲਾਈਨ ਵੀਡੀਓ ਪੋਸਟ ਕਰਕੇ ਰਾਸ਼ਟਰਪਤੀ ਦੀ ਅਹੁਦੇ ਦੀ ਦੌੜ ਲਈ ਆਪਣੀ ਮੁਹਿੰਮ ਦਾ ਰਸਮੀ ਆਗਾਜ਼ ਕਰ ਦਿੱਤਾ ਹੈ। ਗਾਬਾਰਡ ਮੱਧ ਪੂਰਬ ਵਿੱਚ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਭੰਡਣ ਲਈ ਕਾਫ਼ੀ ਮਕਬੂਲ ਹੈ। ਗਾਬਾਰਡ ਨੇ ਲੰਘੇ ਦਿਨ ਜਾਰੀ ਕੀਤੇ ਇਸ ਵੀਡੀਓ ਸੁਨੇਹੇ ਵਿੱਚ ਕਿਹਾ, ‘ਸਾਡੇ ਕੋਲ ਸੱਤਾ ਵਿੱਚ ਬੈਠੇ ਅਜਿਹੇ ਕਈ ਲੋਕ ਹਨ, ਜਿਨ੍ਹਾਂ ਨੂੰ ਲੋਕਾਂ ਤੇ ਇਸ ਗ੍ਰਹਿ ਦੇ ਭਲੇ ਦੀ ਕੋਈ ਸੋਝੀ ਨਹੀਂ ਹੈ।’ ਗਾਬਾਰਡ ਨੇ ਕਿਹਾ, ‘ਅਸੀਂ ਇਰਾਕ, ਲਿਬੀਆ ਤੇ ਸੀਰੀਆ ਵਿਚ ਜਾਰੀ ਲੜਾਈ ਲਈ ਕਰਦਾਤਿਆਂ ਦੇ ਖਰਬਾਂ ਰੁਪਏ ਬਰਬਾਦ ਕਰ ਚੁੱਕੇ ਹਾਂ। ਇਸ ਪੈਸੇ ਦੀ ਸਾਡੇ ਭਾਈਚਾਰਿਆਂ ਤੇ ਸਾਡੇ ਲੋਕਾਂ ਨੂੰ ਵਧੇਰੇ ਲੋੜ ਸੀ। ਮੱਧ ਪੂਰਬ ਵਿੱਚ ਅਮਰੀਕੀ ਦਖ਼ਲ ਨੇ ਦੇਸ਼ ਨੂੰ ਅਸਥਿਰ ਕਰ ਦਿੱਤਾ ਹੈ। ਅਮਰੀਕੀ ਖੁ਼ਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ ਤੇ ਸੈਂਕੜੇ ਅਮਰੀਕੀਆਂ ਨੂੰ ਜਾਨ ਵੱਖਰੀ ਗੁਆਉਣੀ ਪਈ।’

VIA PUNJAB