- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਾਫੀ ਮੁਸ਼ਕਲਾਂ ਤੋਂ ਬਾਅਦ ਮਨਿਕਾ ਸਮੇਤ 7 ਖਿਡਾਰੀਆਂ ਨੇ ਮੈਲਬੋਰਨ ਲਈ ਭਰੀ ਉਡਾਣ
ਨਵੀਂ ਦਿੱਲੀ : ਆਖਰ ਕਾਫੀ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਨੂੰ ਝਲਣ ਤੋਂ ਬਾਅਦ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਮਨਿਕਾ ਬਤਰਾ, ਸ਼ਰਤ ਕਮਲ, ਮੌਮਾ ਦਾਸ ਸਮੇਤ 7 ਭਾਰਤੀ ਟੇਬਲ ਟੈਨਿਸ ਖਿਡਾਰੀਆਂ ਨੂੰ ਮੈਲਬੋਰਨ ਜਾਣ ਦੇ ਲਈ ਏਅਰ ਇੰਡੀਆ ਤੋਂ ਉਡਾਣ ਭਰਨ ਦੀ ਇਜਾਜ਼ਤ ਮਿਲ ਗਈ। ਦਰਅਸਲ ਸੋਮਵਾਰ ਤੋਂ ਸ਼ੁਰੂ ਹੋ ਰਹੇ ਆਈ. ਟੀ. ਟੀ. ਐੱਫ. ਵਰਲਡ ਟੂਰ ਆਰੀਐਂਟਲ ਏਅਰਪੋਰਟ ਤੋਂ ਉਡਾਣ ਭਰਨੀ ਸੀ ਪਰ ਸਿਰਫ 10 ਖਿਡਾਰੀ ਹੀ ਉਡਾਣ ਭਰ ਸਕੇ। ਬਾਕੀ 7 ਖਿਡਾਰੀਆਂ ਨੂੰ ਏਅਰ ਇੰਡੀਆ ਨੇ ਏਅਰਪੋਰਟ ‘ਤੇ ਬਣੇ ਆਪਣੇ ਕਾਊਂਟਰ ‘ਤੇ ਇਹ ਕਹਿੰਦੇ ਹੋਏ ਅੱਗੇ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ ਕਿ ਉਨ੍ਹਾਂ ਦੀ ਸ਼ੈਡਿਊਲ ਫਲਾਈਟ ਓਵਰ-ਬੁਕਡ ਹੋ ਚੁੱਕੀ ਹੈ। ਮਨਿਕਾ, ਸ਼ਰਤ ਅਤੇ ਮੌਮਾ ਦਾਸ ਉਨ੍ਹਾਂ 7 ਖਿਡਾਰੀਆਂ ‘ਚ ਸ਼ਾਮਲ ਸਨ ਜੋ ਪਿੱਛੇ ਰਹਿ ਗਏ ਸਨ। ਇਸ ਤੋਂ ਨਾਰਾਜ਼ ਮਨਿਕਾ ਨੇ ਟਵਿੱਟਰ ‘ਤੇ ਆਪਣਾ ਗੁੱਸਾ ਵੀ ਜਾਹਿਰ ਕੀਤਾ। ਉਸ ਨੇ ਖੇਡ ਮੰਤਰੀ ਅਤੇ ਪ੍ਰਧਾਨ ਮੰਤਰੀ ਦਫਤਰ ਨੂੰ ਇਸ ਮਾਮਲੇ ਦੇ ਬਾਰੇ ਦੱਸਿਆ। ਇਸਦੇ ਤੁਰੰਤ ਬਾਅਦ ਹੀ ਖੇਡ ਭਾਰਤ ਦੀ ਡੀ. ਜੀ. ਨੀਲਮ ਕਪੂਰ ਨੇ ਐਕਸ਼ਨ ਲਿਆ ਅਤੇ ਕਾਫੀ ਮੁਸ਼ਕਲਾਂ ਤੋਂ ਬਾਅਦ ਇਨ੍ਹਾਂ 7 ਖਿਡਾਰੀਆਂ ਨੂੰ ਉਡਾਣ ਭਰਨ ਦੀ ਇਜਾਜ਼ਤ ਮਿਲੀ।


