ਕਿੱਲੋ ਅਫੀਮ ਸਣੇ ਨਬਾਲਿਗ ਕਾਬੂ-ਇੱਕ ਫ਼ਰਾਰ

ਸ਼ੇਰਪੁਰ – ਪੁਲਿਸ ਜ਼ਿਲਾ ਸੰਗਰੂਰ ਦੇ ਐਸ.ਐਸ.ਪੀ ਡਾ.ਸੰਦੀਪ ਗਰਗ ਵੱਲੋਂ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਸਬ ਡਵੀਜਨ ਧੂਰੀ ਦੇ ਡੀ.ਐਸ.ਪੀ ਅਕਾਸਦੀਪ ਸਿੰਘ ਔਲਖ ਦੀ ਅਗਵਾਈ ਹੇਠ ਥਾਣਾ ਸ਼ੇਰਪੁਰ ਦੇ ਥਾਣਾ ਮੁੱਖੀ ਜਸਵੀਰ ਸਿੰਘ ਤੂਰ ਨੇ ਇੱਕ ਨਬਾਲਿਗ ਲੜਕੇ ਤੋਂ ਇੱਕ ਕਿਲੋ ਅਫੀਮ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ । ਥਾਣਾ ਮੁੱਖੀ ਤੂਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਵੱਲੋਂ ਪਿੰਡ ਟਿੱਬਾ ਦੇ ਨਜ਼ਦੀਕ ਰਾਮੂ (ਕਲਪਾਨਿਕ) ਨਾਮ ਤੋਂ ਇੱਕ ਕਿੱਲੋਂ ਅਫੀਮ ਬਰਾਮਦ ਕੀਤੀ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਨਬਾਲਿਗ ਲੜਕੇ ਅਤੇ ਉਸਦੇ ਚਾਚੇ ਦੇ ਲੜਕੇ ਇੰਦਰਜੀਤ ਸਿੰਘ ਦੇ ਖਿਲਾਫ ਥਾਣਾ ਸ਼ੇਰਪੁਰ ਵਿਖੇ ਐਨ.ਡੀ.ਪੀ.ਐਸ ਐਕਟ ਅਧੀਨ ਮਕੁੱਦਮਾ ਦਰਜ਼ ਕਰਕੇ ਦੂਜੇ ਵਿਅਕਤੀ ਇੰਦਰਜੀਤ ਸਿੰਘ ਦੀ ਭਾਲ ਸੁਰੂ ਕਰ ਦਿੱਤੀ ਹੈ।

VIA PUNJAB