- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੁਫ਼ਰ ਦਾ ਮਾਮਲਾ: ਆਸੀਆ ਬੀਬੀ ਨੂੰ ਬਰੀ ਕਰਨ ਖ਼ਿਲਾਫ਼ ਮੁਜ਼ਾਹਰੇ ਜਾਰੀ
ਇਸਲਾਮਾਬਾਦ – ਸੁਪਰੀਮ ਕੋਰਟ ਵੱਲੋਂ ਕੁਫ਼ਰ ਤੋਲਣ ਦੇ ਮਾਮਲੇ ਵਿੱਚ ਇਕ ਔਰਤ ਨੂੰ ਬਰੀ ਕੀਤੇ ਜਾਣ ਖ਼ਿਲਾਫ਼ ਕੱਟੜਪੰਥੀ ਮੁਸਲਮਾਨਾਂ ਨੇ ਅੱਜ ਵੀ ਮੁਜ਼ਾਹਰੇ ਕੀਤੇ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਬੁੱਧਵਾਰ ਨੂੰ ਦਿੱਤੀ ਸਖ਼ਤ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਦਿਆਂ ਮੁਜ਼ਾਹਰਾਕਾਰੀਆਂ ਨੇ ਸੜਕਾਂ ’ਤੇ ਜਾਮ ਲਾਏ ਤੇ ਟਾਇਰ ਸਾੜ ਕੇ ਮੁਜ਼ਾਹਰੇ ਕੀਤੇ। ਆਸੀਆ ਬੀਬੀ ਨੂੰ ਸਾਲ 2010 ਵਿੱਚ ਕੁਫਰ ਤੋਲਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਆਸੀਆ ’ਤੇ ਗੁਆਂਢੀਆਂ ਨਾਲ ਹੋਏ ਝਗੜੇ ਵਿੱਚ ਇਸਲਾਮ ਦੀ ਬੇਹੁਰਮਤੀ ਕਰਨ ਦੇ ਦੋਸ਼ ਲਾਏ ਗਏ ਸਨ। ਉਸ ਨੇ ਹਮੇਸ਼ਾ ਆਪਣੇ ਆਪ ਨੂੰ ਬੇਗੁਨਾਹ ਦੱਸਿਆ, ਪਰ ਫਿਰ ਵੀ ਉਸ ਨੂੰ ਕਰੀਬ ਅੱਠ ਸਾਲ ਏਕਾਂਤ ਵਿੱਚ ਬੰਦੀ ਵਜੋਂ ਬਿਤਾਉਣੇ ਪਏ। ਅਦਾਲਤ ਨੇ ਬੁੱਧਵਾਰ ਨੂੰ ਸੁਣਾਏ ਆਪਣੇ ਫੈਸਲੇ ਵਿੱਚ ਉਸ ਨੂੰ ਬੇਗੁਨਾਹ ਮੰਨਦਿਆਂ ਬਰੀ ਕਰ ਦਿੱਤਾ ਸੀ। ਫੈਸਲੇ ਦੇ ਬਾਅਦ ਤੋਂ ਹੀ ਇਸਲਾਮਿਕ ਰਾਜਨੀਤਕ ਪਾਰਟੀ, ਤਹਿਰੀਕ-ਏ- ਲਬਾਇਕ ਪਾਕਿਸਤਾਨ ਦੀ ਅਗਵਾਈ ਹੇਠ ਪੂਰੇ ਮੁਲਕ ਵਿੱਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਪੰਜਾਬ, ਸਿੰਧ ਅਤੇ ਬਲੋਚਿਸਤਾਨ ਵਿੱਚ 10 ਨਵੰਬਰ ਤਕ ਧਾਰਾ 144 ਲਗਾ ਦਿੱਤੀ ਗਈ ਹੈ। ਪੰਜਾਬ ਵਿੱਚ ਅੱਜ ਸਕੂਲ ਬੰਦ ਰਹੇ ਤੇ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ। ਸਿੰਘ ਅਤੇ ਖੈਬਰ ਪਖਤੂਨਵਾ ਵਿੱਚ ਵੀ ਪ੍ਰਾਈਵੇਟ ਸਕੂਲ ਬੰਦ ਰਹੇ।


