- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੁਲਭੂਸ਼ਣ ਜਾਧਵ ਬਾਰੇ ਪਾਕਿਸਤਾਨੀ ਮੰਤਰੀ ਦੀਆਂ ਟਿੱਪਣੀਆਂ ਕੱਟੇ ਜਾਣ ਤੋਂ ਹੰਗਾਮਾ
ਇਸਲਾਮਾਬਾਦ – ਬੀਬੀਸੀ ਨੇ ਪਾਕਿਸਤਾਨ ਦੇ ਖ਼ਜ਼ਾਨਾ ਮੰਤਰੀ ਅਸਦ ਉਮਰ ਨਾਲ ਕੀਤੀ ਇੰਟਰਵਿਊ ’ਚ ਸਜ਼ਾ-ਏ-ਮੌਤ ਦੀ ਕਤਾਰ ਵਿਚ ਲੱਗੇ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਦਾ ਜ਼ਿਕਰ ਕੱਟ ਦੇਣ ਦੇ ਆਪਣੇ ਫ਼ੈਸਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਇਹ ਕੋਈ ਸੈਂਸਰਸ਼ਿਪ ਦੀ ਕਾਰਵਾਈ ਨਹੀਂ ਹੈ। ਬੀਬੀਸੀ ਦੇ ਹਾਰਡਟਾੱਕ ਪ੍ਰੋਗਰਾਮ ਲਈ ਸਟੀਫਨ ਸੈਕੱਰ ਨਾਲ ਇੰਟਰਵਿਊ ਵਿਚ ਖ਼ਜ਼ਾਨਾ ਮੰਤਰੀ ਉਮਰ ਨੇ ਪਾਕਿਸਤਾਨ ਦੀ ਆਰਥਿਕਤਾ ਅਤੇ ਚੀਨ-ਪਾਕਿਸਤਾਨ ਆਰਥਿਕ ਲਾਂਘੇ ਸਮੇਤ ਕੌਮੀ ਤੇ ਕੌਮਾਂਤਰੀ ਮਹੱਤਵ ਦੇ ਵੱਖ ਵੱਖ ਮੁੱਦਿਆਂ ’ਤੇ ਸਵਾਲਾਂ ਦੇ ਜਵਾਬ ਦਿੱਤੇ ਸਨ। ਉਂਜ, ਟੀਵੀ ’ਤੇ ਪ੍ਰਸਾਰਤ ਕੀਤੀ ਗਈ ਇੰਟਰਵਿਊ ਵਿਚ ਜਾਧਵ ਬਾਰੇ ਸਵਾਲਾਂ ਦਾ ਹਿੱਸਾ ਕੱਟ ਦਿੱਤਾ ਗਿਆ। ਪਾਕਿਸਤਾਨ ਦੀ ਇਨਸਾਨੀ ਹਕੂਕ ਬਾਰੇ ਮੰਤਰੀ ਸ਼ਿਰੀਨ ਮਜ਼ਾਰੀ ਨੇ ਜਾਧਵ ਬਾਰੇ ਹਿੱਸੇ ਦੀ ਕਾਂਟ ਛਾਂਟ ਕਰਨ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਆਖਿਆ ‘‘ ਬੀਬੀਸੀ ਨੇ ਜਿਵੇਂ ਭਾਰਤੀ ਜਾਸੂਸ ਜਾਧਵ ਬਾਰੇ ਅਸਦ ਵਲੋਂ ਕੀਤੇ ਹਵਾਲੇ ਨੂੰ ਕੱਟਿਆ ਹੈ ਉਹ ਬਹੁਤ ਹੀ ਸ਼ਰਮਨਾਕ ਗੱਲ ਹੈ ਤੇ ਦਿਖਾਉਂਦਾ ਹੈ ਕਿ ਬੀਬੀਸੀ ਕਿੰਨੀ ਉਲਾਰ ਹੋ ਸਕਦੀ ਹੈ।’’ ਬੀਬੀਸੀ ਹਾਰਡਟਾੱਕ ਨੇ ਟਵਿਟਰ ’ਤੇ ਸਪੱਸ਼ਟ ਕੀਤਾ ਕਿ ਜਾਧਵ ਦਾ ਨਾਂ ਟੀਵੀ ਪ੍ਰਸਾਰਨ ਵਿੱਚੋਂ ਕੱਟਿਆ ਗਿਆ ਸੀ ਪਰ ਰੇਡੀਓ ਪ੍ਰਸਾਰਨ ’ਚੋਂ ਨਹੀਂ ਤੇ ਇਹ ਮੰਤਰੀ ਦੇ ਸ਼ਬਦਾਂ ਨੂੰ ਸੈਂਸਰ ਕਰਨ ਲਈ ਬਿਲਕੁਲ ਵੀ ਨਹੀਂ ਕੀਤਾ ਗਿਆ। ਇਸ ਦਾ ਕਹਿਣਾ ਹੈ ਕਿ ਰਿਕਾਰਡ ਕੀਤੀ ਗਈ ਇੰਟਰਵਿਉੂ ਬਹੁਤ ਜ਼ਿਆਦਾ ਲੰਬੀ ਸੀ ਜਿਸ ਕਰ ਕੇ ਇਸ ਦਾ ਸੰਪਾਦਨ ਕਰਨਾ ਪਿਆ ਸੀ।


