ਭਾਰਤ ਨੂੰ ਅਮਰੀਕਾ ਦਾ ਸੱਚਾ ‘ਦੋਸਤ’ ਮੰਨਦੇ ਹਨ ਟਰੰਪ

ਵਾਸ਼ਿੰਗਟਨ – ਅਮਰੀਕਾ ਦੀ ਇਕ ਸੀਨੀਅਰ ਡਿਪਲੋਮੈਟ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਇਕ ‘ਸੱਚਾ ਮਿੱਤਰ’ ਦੱਸਿਆ ਹੈ। ਉਨ੍ਹਾਂ ਨੇ ਅਮਰੀਕਾ ਵਲੋਂ ਬੀਤੇ ਦੋ ਸਾਲਾਂ ‘ਚ ਭਾਰਤ ਦੇ ਨਾਲ ਸਬੰਧ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਦਾ ਹਵਾਲਾ ਦਿੱਤਾ। ਦੱਖਣੀ ਤੇ ਮੱਧ ਏਸ਼ੀਆ ਦੇ ਲਈ ਪ੍ਰਧਾਨ ਉਪ ਸਹਾਇਕ ਵਿਦੇਸ਼ ਮੰਤਰੀ ਐਲਿਸ ਵੇਲਸ ਨੇ ਇਹ ਟਿੱਪਣੀ ਵਿਦੇਸ਼ ਮੰਤਰਾਲੇ ਵਲੋਂ ਅਮਰੀਕਾ ‘ਚ ਭਾਰਤ ਦੇ ਸਾਬਕਾ ਰਾਜਦੂਤ ਨਵਤੇਜ ਸਿੰਘ ਸਰਨਾ ਦੇ ਸਨਮਾਨ ‘ਚ ਆਯੋਜਿਤ ਵਿਦਾਈ ਪ੍ਰੋਗਰਾਮ ‘ਚ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਭਾਰਤ ਨੂੰ ਸੱਚਾ ਮਿੱਤਰ ਮੰਨਦੇ ਹਨ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅਮਰੀਕਾ-ਭਾਰਤ ਦੁਵੱਲੇ ਸਬੰਧਾਂ ਬਾਰੇ ਕਿਹਾ ਹੈ ਕਿ ਇਹ ਰਿਸ਼ਤਾ ਸਾਡੇ ਸਾਂਝੇ ਮੁੱਲਾਂ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਹੈ। ਵਿਦਾਈ ਪ੍ਰੋਗਰਾਮ ‘ਚ ਵਿਦੇਸ਼ ਮੰਤਰਾਲੇ ਤੇ ਵਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।ਵੇਲਸ ਨੇ ਕਿਹਾ ਕਿ ਸਰਨਾ ਦਾ ਅਮਰੀਕਾ ‘ਚ ਕਾਰਜਕਾਲ ਬਿਹਤਰੀਨ ਰਿਹਾ ਹੈ।

VIA PUNJAB