- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵਲੋਂ ਐਨ ਡੀ. ਪੀ. ਆਗੂ ਜਗਮੀਤ ਸਿੰਘ ਨਾਲ ਮੁਲਾਕਾਤ
ਟੋਰਾਂਟੋ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨੀਂ ਨਿਊ ਡੈਮੋਕ੍ਰੇਟਿਕ ਪਾਰਟੀ (ਐਨ. ਡੀ. ਪੀ.) ਨੇਤਾ ਜਗਮੀਤ ਸਿੰਘ ਨਾਲ ਮੁਲਾਕਾਤ ਕੀਤੀ| ਜਿਕਰਯੋਗ ਹੈ ਕਿ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਦੇਸ਼ ਭਰ ਵਿੱਚ 157 ਸੀਟਾਂ ਦੀ ਜਿੱਤ ਹਾਸਲ ਹੋਈ ਸੀ| ਅਜਿਹੇ ਵਿੱਚ ਕੈਬਨਿਟ ਦੇ ਗਠਨ ਲਈ ਉਨ੍ਹਾਂ ਨੂੰ ਵਿਸ਼ੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਟਰੂਡੋ ਆਪਣੀ ਘੱਟ-ਗਿਣਤੀ ਸਰਕਾਰ ਦੇ ਗਠਨ ਲਈ ਲਗਾਤਾਰ ਯਤਨਸ਼ੀਲ ਹਨ| 21 ਅਕਤੂਬਰ 2019 ਨੂੰ ਕੈਨੇਡਾ ਦੀ 43ਵੀਂ ਸੰਸਦ ਲਈ ਵੋਟਾਂ ਪਈਆਂ ਸਨ| ਓਧਰ ਜਗਮੀਤ ਨੇ ਟਰੂਡੋ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਹ ਲਿਬਰਲ ਘੱਟ ਗਿਣਤੀ ਸਰਕਾਰ ਨਾਲ ਕੌਮੀ ਰਾਸ਼ਟਰੀ ਪ੍ਰੋਗਰਾਮਾਂ ਤੇ ਅੱਗੇ ਵਧਣਾ ਚਾਹੁੰਦੇ ਹਨ| ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਨੂੰ ਨਵੇਂ ਡੈਮਕ੍ਰੇਟੇਸ ਦੇ ਸਮਰਥਨ ਦੀ ਲੋੜ ਹੈ| ਜਗਮੀਤ ਸਿੰਘ ਨੇ ਦਾਅਵਾ ਕੀਤਾ ਕਿ ਘੱਟ ਗਿਣਤੀ ਸੰਸਦ ਵਿੱਚ ਐਨ. ਡੀ. ਪੀ. ਦਾ ਬਹੁਤ ਵੱਡਾ ਹੱਥ ਹੈ, ਹਾਲਾਂਕਿ ਲਿਬਰਲ ਪਾਰਟੀ ਨੂੰ ਤਿੰਨ ਮੁੱਖ ਵਿਰੋਧੀ ਪਾਰਟੀਆਂ ਵਿੱਚੋਂ ਇਕ ਦੀ ਹੀ ਸਮਰਥਨ ਦੀ ਲੋੜ ਹੈ| ਉਨ੍ਹਾਂ ਦੀ ਪਾਰਟੀ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਹੈ| ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਟਰੂਡੋ ਅੱਗੇ ਆਪਣੀਆਂ ਤਰਜੀਹਾਂ ਰੱਖੀਆਂ, ਜਿਨ੍ਹਾਂ ਵਿਚ ਵਿਸ਼ਵ-ਵਿਆਪੀ ਦਵਾਈ ਸੰਭਾਲ ਪ੍ਰੋਗਰਾਮ, ਰਾਸ਼ਟਰੀ ਦੰਦਾਂ ਦੀ ਦੇਖਭਾਲ ਅਤੇ ਮੌਸਮ ਵਿਚ ਤਬਦੀਲੀ ਸੰਬੰਧੀ ਕਾਰਵਾਈ ਸ਼ਾਮਲ ਹਨ| ਦੱਸਣਯੋਗ ਹੈ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਇਨ੍ਹੀਂ ਦਿਨੀਂ ਸਿਆਸੀ ਸਰਗਰਮੀਆਂ ਸਿਖਰਾਂ ਤੇ ਹਨ| ਟਰੂਡੋ ਵਲੋਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਨਰਿਊ ਸ਼ੀਅਰ, ਬਲਾਕ ਕਿਊਬਿਕ ਦੇ ਇਵੇਸ ਫਰਾਂਸੁਆ ਬਲਾਂਸ਼ੇ ਅਤੇ ਹੁਣ ਐਨ. ਡੀ. ਪੀ. ਨੇਤਾ ਜਗਮੀਤ ਨਾਲ ਮੁਲਾਕਾਤਾਂ ਕੀਤੀਆਂ ਗਈ ਹ


