- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੋਹਲੀ ਸਭ ਤੋਂ ਤੇਜ਼ 20 ਹਜ਼ਾਰ ਦੌੜਾਂ ਬਣਾਉਣ ਵਾਲਾ ਬੱਲੇਬਾਜ਼
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਇੱਥੇ ਕੌਮਾਂਰਤੀ ਕ੍ਰਿਕਟ ਵਿੱਚ 20 ਹਜ਼ਾਰ ਦੌੜਾਂ ਪੂਰੀਆਂ ਕਰ ਕੇ ਸਭ ਤੋਂ ਘੱਟ ਪਾਰੀਆਂ ’ਚ ਇਸ ਮੁਕਾਮ ’ਤੇ ਪਹੁੰਚਣ ਦਾ ਸਚਿਨ ਤੇਂਦੁਲਕਰ ਤੇ ਬਰਾਇਨ ਲਾਰਾ ਦਾ ਪਿਛਲਾ ਰਿਕਾਰਡ ਵੀ ਤੋੜ ਦਿੱਤਾ। ਕੋਹਲੀ ਨੇ ਵੈਸਟਇੰਡੀਜ਼ ਖ਼ਿਲਾਫ਼ ਵਿਸ਼ਵ ਕੱਪ ਮੈਚ ’ਚ 37ਵੀਂ ਦੌੜ ਪੂਰੀ ਕਰਦੇ ਹੀ ਇਹ ਉਪਲਬਧੀ ਹਾਸਲ ਕੀਤੀ। ਉਹ ਏਨੀਆਂ ਦੌੜਾਂ ਬਣਾਉਣ ਵਾਲਾ ਵਿਸ਼ਵ ਦਾ 12ਵਾਂ ਅਤੇ ਭਾਰਤ ਦਾ ਤੇਂਦੁਲਕਰ ਤੇ ਰਾਹੁਲ ਦ੍ਰਾਵਿੜ ਤੋਂ ਬਾਅਦ ਤੀਜਾ ਬੱਲੇਬਾਜ਼ ਹੈ। ਕੋਹਲੀ ਦੀ ਇਹ ਕੌਮਾਂਤਰੀ ਕ੍ਰਿਕਟ ‘ਚ 417ਵੀਂ ਪਾਰੀ ਹੈ ਜਦੋਂਕਿ ਤੇਂਦੁਲਕਰ ਤੇ ਲਾਰਾ 453ਵੀਂ ਪਾਰੀ ਦੌਰਾਨ ਇਸ ਮੁਕਾਮ ’ਤੇ ਪਹੁੰਚੇ ਸਨ। ਉਨ੍ਹਾਂ ਤੋਂ ਬਾਅਦ ਰਿੱਕੀ ਪੌਂਟਿੰਗ (464), ਏਬੀ ਡਿਵਲੀਅਰਜ਼ (483), ਜੈਕ ਕੈਲਿਸ (491) ਅਤੇ ਰਾਹੁਲ ਦ੍ਰਾਵਿੜ (492) ਦਾ ਨੰਬਰ ਆਉਂਦਾ ਹੈ। ਭਾਰਤ ਵੱਲੋਂ ਤੇਂਦੁਲਕਰ ਸਭ ਤੋਂ ਪਹਿਲਾਂ ਇਸ ਮੁਕਾਮ ’ਤੇ ਪਹੁੰਚਿਆ ਸੀ। ਉਸ ਦੇ ਨਾਂ ’ਤੇ 34,357 ਕੌਮਾਂਤਰੀ ਦੌੜਾਂ ਦਰਜ ਹਨ। ਦ੍ਰਾਵਿੜ ਨੇ 24,208 ਦੌੜਾਂ ਬਣਾਈਆਂ ਹਨ। ਇਨ੍ਹਾਂ ਤੋਂ ਇਲਾਵਾ ਕੁਮਾਰ ਸੰਗਕਾਰਾ, ਪੌਂਟਿੰਗ, ਮਾਹੇਲਾ ਜੈਵਰਧਨੇ, ਸਨਥ ਜੈਸੂਰਿਆ, ਸ਼ਿਵਨਾਰਾਇਣ ਚੰਦਰਪਾਲ, ਇੰਜਮਾਮ ਉਲ ਨੇ ਵੀ ਕੌਮਾਂਤਰੀ ਕ੍ਰਿਕਟ ’ਚ 20 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ।


