ਸ੍ਰੀਲੰਕਾ ਦਾ ਦੱਖਣੀ ਅਫ਼ਰੀਕਾ ਨਾਲ ‘ਕਰੋ ਜਾਂ ਮਰੋ’ ਮੁਕਾਬਲਾ ਅੱਜ

ਇੰਗਲੈਂਡ ਖ਼ਿਲਾਫ਼ ਜਿੱਤ ਨਾਲ ਆਤਮਵਿਸ਼ਵਾਸ ਤੋਂ ਭਰਪੂਰ ਸ੍ਰੀਲੰਕਾ ਦੀ ਟੀਮ ਸ਼ੁੱਕਰਵਾਰ ਨੂੰ ਇੱਥੇ ਦੱਖਣੀ ਅਫ਼ਰੀਕਾ ਖ਼ਿਲਾਫ਼ ਕਰੋ ਜਾਂ ਮਰੋ ਦੇ ਮੁਕਾਬਲੇ ਵਿਚ ਜਿੱਤ ਨਾਲ ਸੈਮੀ- ਫਾਈਨਲ ’ਚ ਜਗ੍ਹਾ ਬਣਾਉਣ ਦੀਆਂ ਆਸਾਂ ਬਰਕਰਾਰ ਰੱਖਣ ਦੇ ਇਰਾਦੇ ਨਾਲ ਉਤਰੇਗੀ।ਇੰਗਲੈਂਡ ਖ਼ਿਲਾਫ਼ ਸ੍ਰੀਲੰਕਾ ਦੀ 20 ਦੌੜਾਂ ਦੀ ਜਿੱਤ ਨੇ ਸੈਮੀ ਫਾਈਨਲ ’ਚ ਜਗ੍ਹਾ ਬਣਾਉਣ ਵਾਲੀਆਂ ਟੀਮਾਂ ਦੀ ਦਾਅਵੇਦਾਰੀ ਨੂੰ ਦਿਲਚਸਪ ਦਿੱਤਾ ਹੈ। ਸ੍ਰੀਲੰਕਾ ਦੀ ਟੀਮ ਫਿਲਹਾਲ ਦੋ ਜਿੱਤਾਂ ਨਾਲ ਛੇ ਅੰਕਾਂ ਦੇ ਨਾਲ ਸੱਤਵੇਂ ਸਥਾਨ ’ਤੇ ਹੈ। ਟੀਮ ਨੂੰ ਹਾਲਾਂਕਿ ਸੈਮੀ ਫਾਈਨਲ ਦੀ ਆਸ ਜਿਉਂਦੀ ਰੱਖਣ ਲਈ ਆਪਣੇ ਬਾਕੀ ਬਚੇ ਹੋਏ ਤਿੰਨੇ ਮੈਚ ਜਿੱਤਣੇ ਹੋਣਗੇ।

VIA PUNJAB