- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੌਮਾਂਤਰੀ ਦੋਸਤਾਨਾ ਮੈਚ ਲਈ ਅਰਜਨਟੀਨਾ ਦੇ ਮੈਸੀ ਨੂੰ ਟੀਮ ‘ਚ ਜਗ੍ਹਾ ਨਹੀਂ
ਆਇਰਸ – ਰੂਸ ਫੀਫਾ ਵਿਸ਼ਵ ਕੱਪ ‘ਚ ਫਲਾਪ ਸਾਬਤ ਹੋਏ ਲਿਓਨਲ ਮੈਸੀ ਨੂੰ ਆਉਣ ਵਾਲੇ ਕੌਮਾਂਤਰੀ ਦੋਸਤਾਨਾ ਮੈਚਾਂ ਲਈ ਅਰਜਨਟੀਨਾ ਦੀ ਰਾਸ਼ਟਰੀ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ। ਪੰਜ ਵਾਰ ਦੇ ਬੈਲਨ ਡੀ ਜੇਤੂ ਮੈਸੀ ਅਤੇ ਦੁਨੀਆ ਦੇ ਸਰਵਸ਼੍ਰੇਸ਼ਠ ਫੁੱਟਬਾਲਰਾਂ ਵਿਚੋਂ ਇਕ ਹਨ ਪਰ ਉਹ ਆਪਣੀ ਰਾਸ਼ਟਰੀ ਟੀਮ ਨੂੰ ਫੀਫਾ ਵਿਚ ਵਿਸ਼ਵ ਜੇਤੂ ਬਣਾਉਣ ਤੋਂ ਖੁੰਝ ਗਏ। ਉਸ ਨੂੰ ਫੀਫਾ ਵਿਚ ਆਪਣੇ ਵਿਅਕਤੀਗਤ ਪ੍ਰਦਰਸ਼ਨ ਲਈ ਆਲੋਚਨਾ ਵੀ ਝਲਣੀ ਪਈ।ਮੀਡੀਆ ਰਿਪੋਰਟਾਂ ਮੁਤਾਬਕ ਇਸ ਹਫਤੇ ਕਿਹਾ ਗਿਆ ਸੀ ਕਿ ਮੈਸੀ ਨੇ ਸਾਲ 2018 ‘ਚ ਹੋਣ ਵਾਲੇ ਕੌਮਾਂਤਰੀ ਮੈਚਾਂ ਤੋਂ ਖੁਦ ਨੂੰ ਬਾਹਰ ਰੱਖਣ ਲਈ ਕਿਹਾ ਸੀ ਜਿਸਦੇ ਬਾਅਦ ਸ਼ੁੱਕਰਵਾਰ ਨੂੰ ਐਲਾਨੀ ਟੀਮ ‘ਚ ਇਸ ਸਟਾਰ ਫੁੱਟਬਾਲਰ ਨੂੰ ਜਗ੍ਹਾ ਨਹੀਂ ਮਿਲੀ। ਟੀਮ ਦੇ ਕੋਚ ਲਿਓਨਲ ਸਕਾਲੋਨੀ ਦੀ ਟੀਮ ‘ਚ ਮੈਸੀ ਤੋਂ ਇਲਾਵਾ ਮੈਨਚੈਸਟਰ ਸਿਟੀ ਦੇ ਸਰਜਿਓ ਏਗੁਏਰੋ, ਪੈਰਿਸ ਸੈਂਟ ਜਰਮਨ ਦੇ ਏਂਜਲ ਡੀ ਮਾਰੀਆ ਅਤੇ ਏਸੀ ਮਿਲਾਨ ਦੇ ਨਵੇਂ ਖਿਡਾਰੀ ਗੋਂਜਾਲੋ ਹਿਗੁਏਨ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ। ਅਰਜਨਟੀਨਾ ਦੀ ਟੀਮ ਅਗਲੇ ਮਹੀਨੇ ਗੁਆਤੇਮਾਲਾ ਅਤੇ ਕੋਲੰਬੀਆ ਦੇ ਖਿਲਾਫ ਅਮਰੀਕਾ ਨਾਲ ਦੋਸਤਾਨਾ ਮੈਚ ਖੇਡੇਗੀ ਜਦਕਿ ਉਸ ਦੇ 2 ਹੋਰ ਦੋਸਤਾਨਾ ਮੈਚ ਇਸ ਸਾਲ ਦੇ ਆਖਰ ‘ਚ ਹੋਣੇ ਹਨ।


