ਖਿਡਾਰੀ ਜ਼ਲਾਲਤ ਝੱਲਣ ਲਈ ਤਿਆਰ ਰਹਿਣ: ਸਰਫ਼ਰਾਜ਼

ਮੈਨਚੈਸਟਰ – ਭਾਰਤ ਤੋਂ ਮਿਲੀ ਹਾਰ ਮਗਰੋਂ ਆਲੋਚਨਾ ਝੱਲ ਰਹੇ ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੇ ਆਪਣੇ ਸਾਥੀ ਖਿਡਾਰੀਆਂ ਨੂੰ ਤਾਕੀਦ ਕੀਤੀ ਹੈ ਕਿ ਜੇਕਰ ਵਿਸ਼ਵ ਕੱਪ ਦੇ ਬਾਕੀ ਮੈਚਾਂ ਵਿੱਚ ਉਹ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਨਹੀਂ ਕਰਦੇ ਤਾਂ ਦੇਸ਼ ਵਿੱਚ ਹੋਰ ਜ਼ਲਾਲਤ ਝੱਲਣ ਲਈ ਤਿਆਰ ਰਹਿਣ। ਭਾਰਤ ਤੋਂ ਵਿਸ਼ਵ ਕੱਪ ਮੈਚ ਵਿੱਚ 89 ਦੌੜਾਂ ਤੋਂ ਹਾਰ ਝੱਲਣ ਮਗਰੋਂ ਪਾਕਿਸਤਾਨੀ ਕ੍ਰਿਕਟਰਾਂ ਨੂੰ ਪ੍ਰਸ਼ੰਸਕਾਂ ਅਤੇ ਸਾਬਕਾ ਖਿਡਾਰੀਆਂ ਦੀਆਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨ ਦੇ ਪੰਜ ਮੈਚਾਂ ਵਿੱਚ ਤਿੰਨ ਅੰਕ ਹਨ। ਸਰਫ਼ਰਾਜ਼ ਨੇ ਕਿਹਾ ਕਿ ਜੇਕਰ ਇਹੀ ਪ੍ਰਦਰਸ਼ਨ ਜਾਰੀ ਰਿਹਾ ਤਾਂ ਪਾਕਿਸਤਾਨ ਵਿੱਚ ਉਸ ਨੂੰ ਹੋਰ ਬੇਇੱਜ਼ਤੀ ਝੱਲਣੀ ਪਵੇਗੀ।

VIA PUNJAB