ਖੇਡ ਤੇ ਯੁਵਾ ਮਾਮਲੇ ਵਿਭਾਗ, ਹਰਿਆਣਾ ਨੇ ਤਗਮਾ ਜੇਤੂ ਖਿਡਾਰੀਆਂ ਨੂੰ ਨੌਕਰੀ ਪ੍ਰਾਪਤ ਕਰਨ ਦੀ ਪਾਤਰਤਾ ਨੋਟੀਫਿਕੇਸ਼ਨ ਜਾਰੀ ਕੀਤੀ – ਖੇਡ ਮੰਤਰੀ

ਚੰਡੀਗੜ – ਖੇਡ ਤੇ ਯੁਵਾ ਮਾਮਲੇ ਵਿਭਾਗ, ਹਰਿਆਣਾ ਨੇ ਅੱਜ ਵੱਖ-ਵੱਖ ਕੌਮਾਂਤਰੀ ਪੱਧਰ ਦੀ ਖੇਡ ਮੁਕਾਬਲਿਆਂ ਵਿਚ ਤਗਮਾ ਜੇਤੂ ਖਿਡਾਰੀਆਂ ਨੂੰ ਨੌਕਰੀ ਪ੍ਰਾਪਤ ਕਰਨ ਦੀ ਪਾਤਰਤਾ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ| ਹਰਿਆਣਾ ਦੇ ਖੇਡ ਤੇ ਯੁਵਾ ਮਾਮਲੇ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਕੁਲ 10 ਸਿੰਗਲ ਮੁਕਾਬਲਿਆਂ ਅਤੇ 10 ਟੀਮ ਮੁਕਾਬਲਿਆਂ ਵਿਚ ਤਮਗਾ ਜੇਤੂ ਖਿਡਾਰੀਆਂ ਲਈ ਨੌਕਰੀ ਦਾ ਚਾਰਟ ਜਾਰੀ ਕੀਤਾ ਹੈ| ਇਸ ਦੇ ਤਹਿਤ ਉਲੰਪਿਕ, ਪੈਰਾ ਉਲੰਪਿਕ, ਵਿਸ਼ਵ ਮੁਕਾਬਲੇ, ਏਸ਼ਿਅਨ, ਪੈਰਾ ਏਸ਼ਿਅਨ, ਰਾਸ਼ਟਰਮੰਡਲ ਖੇਡਾਂ ਸਮੇਤ ਹੋਰ ਖੇਡਾਂ ਵਿਚ ਤਗਮਾ ਜੇਤੂਆਂ ਨੂੰ ਨੌਕਰੀ ਪ੍ਰਦਾਨ ਕੀਤੀ ਜਾਵੇਗੀ| ਇਸ ਸਬੰਧੀ ਬਿਨੈ ਤੇ ਵਧੇਰੇ ਜਾਣਕਾਰੀ ਖੇਡ ਵਿਭਾਗ ਦੀ ਵੈਬਸਾਇਟ ‘ਤੇ ਪਾ ਦਿੱਤੀ ਹੈ|

VIA PUNJAB