ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ

ਜੰਮੂ – ਪਾਕਿਸਤਾਨ ਨੇ ਜੰਗਬੰਦੀ ਦੀ ਇਕ ਵਾਰ ਫਿਰ ਤੋਂ ਉਲੰਘਣ ਕਰਦੇ ਹੋਏ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਵਿੱਚ ਕੰਟਰੋਲ ਰੇਖਾ ਤੇ ਭਾਰਤ ਦੀ ਮੁਹਰੀ ਚੌਕੀਆਂ ਅਤੇ ਪਿੰਡਾਂ ਤੇ ਗੋਲੀਬਾਰੀ ਕੀਤੀ ਅਤੇ ਗੋਲੇ ਦਾਗੇ| ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਵਲੋਂ ਸਵੇਰੇ ਲਗਭਗ ਸਾਢੇ ਨੌ ਵਜੇ ਮੌਸ਼ੇਰਾ ਸੈਕਟਰ ਦੇ ਕੈਰੀ, ਲਾਮ, ਪੁਖਰਨੀ ਅਤੇ ਪੀਰ ਵਡਾਸੇਰ ਖੇਤਰਾਂ ਵਿੱਚ ਗੋਲੀਬਾਰੀ ਸ਼ੁਰੂ ਹੋਈ| ਕੰਟਰੋਲ ਰੇਖਾ ਤੇ ਤਾਇਨਾਤ ਭਾਰਤੀ ਸੈਨਿਕਾਂ ਨੇ ਵੀ ਤੁਰੰਤ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ| ਆਖਰੀ ਖਬਰ ਮਿਲਣ ਤਕ ਦੋਹਾਂ ਪੱਖਾਂ ਵਲੋਂ ਗੋਲੀਬਾਰੀ ਜਾਰੀ ਸੀ| ਅਧਿਕਾਰੀਆਂ ਨੇ ਕਿਹਾ ਕਿ ਇਸ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ|

VIA PUNJAB