ਗ਼ਲਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਾਂ: ਕੋਚ

ਜਕਾਰਤਾ – ਭਾਰਤੀ ਹਾਕੀ ਟੀਮ ਨੂੰ ਏਸ਼ਿਆਡ ਹਾਕੀ ਦੇ ਸੈਮੀ ਫਾਈਨਲ ਵਿੱਚ ਮਲੇਸ਼ੀਆ ਹੱਥੋਂ ਮਿਲੀ ਹਾਰ ਤੋਂ ਹੈਰਾਨ ਕੋਚ ਹਰਿੰਦਰ ਸਿੰਘ ਨੇ ਆਪਣੀ ਟੀਮ ਨੂੰ ਝਾੜ ਪਾਈ ਹੈ। ਆਪਣੇ ਖ਼ਿਤਾਬ ਦੀ ਰਾਖੀ ਕਰਨ ’ਚ ਨਾਕਾਮ ਰਹੀ ਭਾਰਤੀ ਟੀਮ ਹੁਣ ਸ਼ਨਿੱਚਰਵਾਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਖੇਡੇਗੀ ਜਦੋਂਕਿ ਖ਼ਿਤਾਬੀ ਮੁਕਾਬਲਾ ਮਲੇਸ਼ੀਆ ਤੇ ਜਪਾਨ ਵਿਚਾਲੇ ਖੇਡਿਆ ਜਾਵੇਗਾ। ਹਰਿੰਦਰ ਨੇ ਮਲੇਸ਼ੀਆ ਸਿਰ ਜਿੱਤ ਦਾ ਸਿਹਰਾ ਬੰਨ੍ਹਦਿਆਂ ਕਿਹਾ ਕਿ ਅਸੀਂ ਬੇਹੱਦ ਖ਼ਰਾਬ ਗ਼ਲਤੀਆਂ ਕੀਤੀਆਂ ਜਿਸ ਦਾ ਖ਼ਮਿਆਜ਼ਾ ਭੁਗਤ ਰਹੇ ਹਾਂ।

VIA PUNJAB