- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਪੁਰਸ਼ ਹਾਕੀ ਟੀਮ ਸੋਨ ਤਗ਼ਮੇ ਦੀ ਦੌੜ ’ਚੋਂ ਬਾਹਰ
ਜਕਾਰਤਾ – ਮਲੇਸ਼ੀਆ ਨੇ ਅੱਜ ਇੱਥੇ ਪੁਰਸ਼ ਹਾਕੀ ਵਿੱਚ ਸਾਬਕਾ ਚੈਂਪੀਅਨ ਭਾਰਤ ਨੂੰ ਪੈਨਲਈ ਸ਼ੂਟਆਊਟ ਵਿੱਚ ਹਰਾ ਕੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮੇ ਦੀ ਦੌੜ ’ਚੋਂ ਬਾਹਰ ਕਰ ਦਿੱਤਾ। ਇਸ ਹਾਰ ਨਾਲ ਭਾਰਤ ਨੇ ਟੋਕੀਓ ਓਲੰਪਿਕ 2020 ਵਿੱਚ ਸਿੱਧੇ ਦਾਖ਼ਲੇ ਦਾ ਮੌਕਾ ਵੀ ਗੁਆ ਲਿਆ। ਮਲੇਸ਼ਿਆਈ ਟੀਮ ਨੇ ਸਡਨ ਡੈੱਥ ਵਿੱਚ ਭਾਰਤ ਨੂੰ 7-6 ਨਾਲ ਹਰਾਇਆ। ਮਲੇਸ਼ਿਆਈ ਟੀਮ ਨੇ ਅੱਠ ਸਾਲ ਪਹਿਲਾਂ ਗੁਆਂਗਜ਼ੂ ਵਿੱਚ ਭਾਰਤ ਨੂੰ ਸੈਮੀ ਫਾਈਨਲ ਵਿੱਚ ਸ਼ਿਕਸਤ ਦਿੱਤੀ ਸੀ। ਭਾਰਤੀ ਖਿਡਾਰੀਆਂ ਨੇ ਨਿਰਧਾਰਿਤ ਸਮੇਂ ਤੇ ਸ਼ੂਟਆਊਟ ਦੌਰਾਨ ਕਈ ਮੌਕੇ ਗੁਆਏ। ਦੋਵੇਂ ਟੀਮਾਂ ਨਿਰਧਾਰਿਤ ਸਮੇਂ ਮਗਰੋਂ 2-2 ਨਾਲ ਬਰਾਬਰੀ ’ਤੇ ਸਨ। ਭਾਰਤ ਨੇ ਆਖਰੀ ਪਲਾਂ ’ਚ ਗੋਲ ਕਰਨ ਦਾ ਮੌਕਾ ਗੁਆਇਆ, ਜਿਸ ਕਰਕੇ ਮੈਚ ਸ਼ੂਟਆਊਟ ਤਕ ਖਿੱਚਿਆ ਗਿਆ। ਹਰਮਲਪ੍ਰੀਤ ਸਿੰਘ ਤੇ ਵਰੁਣ ਕੁਮਾਰ ਨੇ ਕ੍ਰਮਵਾਰ 33ਵੇਂ ਤੇ 40ਵੇਂ ਮਿੰਟ ਵਿੱਚ ਗੋਲ ਦਾਗੇ਼। ਮਲੇਸ਼ੀਆ ਲਈ ਫ਼ੈਜਲ ਸਾਰੀ (39ਵੇਂ ਮਿੰਟ) ਤੇ ਮੁਹੰਮਦ ਰਜੀ ਨੇ ਹੂਟਰ ਵੱਜਣ ਤੋਂ ਦੋ ਮਿੰਟ ਪਹਿਲਾਂ ਗੋਲ ਕੀਤੇ। ਸ਼ੂਟ ਆਫ਼ ਵਿੱਚ ਮਲੇਸ਼ੀਆ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ ਦੂਜੀ ਵਾਰ ਏਸ਼ਿਆਡ ਦੇ ਫਾਈਨਲ ਵਿੱਚ ਥਾਂ ਬਣਾਈ। ਭਾਰਤ ਨੇ ਗਰੁੱਪ ਗੇੜ ’ਚ 76 ਗੋਲ ਕੀਤੇ, ਪਰ ਸਡਨ ਡੈੱਥ ਵਿੱਚ ਐਸ.ਵੀ.ਸੁਨੀਲ ਮੌਕਾ ਖੁੰਝ ਗਿਆ। ਆਕਾਸ਼ਦੀਪ ਸਿੰਘ ਤੇ ਹਰਮਨਪ੍ਰੀਤ ਸਿੰਘ ਪਹਿਲੇ ਪੰਜ ਸ਼ਾਟ ਵਿੱਚ ਗੋਲ ਕਰ ਸਕੇ ਜਦੋਂਕਿ ਮਨਪ੍ਰੀਤ, ਦਿਲਪ੍ਰੀਤ ਸਿੰਘ ਤੇ ਸੁਨੀਲ ਖੁੰਝ ਗਏ। ਗੋਲਕੀਪਰ ਪੀ.ਆਰ.ਸ੍ਰੀਜੇਸ਼ ਨੇ ਮੁਹੰਮਦ ਅਸ਼ਾਰੀ ਤੇ ਫ਼ਿਤਰੀ ਸਾਰੀ ਨੂੰ ਹੀ ਗੋਲ ਕਰਨ ਦਿੱਤੇ ਜਿਸ ਕਰਕੇ ਭਾਰਤ ਮੈਚ ਵਿੱਚ ਬਰਕਰਾਰ ਰਿਹਾ। ਸਡਨ ਡੈੱਥ ਵਿੱਚ ਮਲੇਸ਼ੀਆ ਦੀਆਂ ਪੰਜੇ ਕੋਸ਼ਿਸ਼ਾਂ ਸਫ਼ਲ ਰਹੀਆਂ ਜਦੋਂਕਿ ਭਾਰਤ ਨੇ ਪਹਿਲਾਂ ਚਾਰ ਗੋਲ ਕੀਤੇ ਪਰ ਸੁਨੀਲ ਝੱਕਾਨੀ ਖਾ ਗਿਆ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੇ ਹੀ ਮਿੰਟ ਵਿੱਚ ਹਮਲਾਵਰ ਖੇਡ ਦਾ ਮੁਜ਼ਾਹਰਾ ਕਰਦਿਆਂ ਪੈਨਲਟੀ ਕਾਰਨਰ ਦਾ ਮੌਕਾ ਬਣਾਇਆ। ਭਾਰਤ ਨੂੰ ਪਹਿਲੇ ਕੁਆਰਟਰ ਵਿੱਚ ਚਾਰ ਪੈਨਲਟੀ ਕਾਰਨਰ ਮਿਲੇ, ਪਰ ਟੀਮ ਇਕ ਨੂੰ ਵੀ ਗੋਲ ਵਿੱਚ ਬਦਲਣ ’ਚ ਨਾਕਾਮ ਰਹੀ। ਦੂਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਨੂੰ ਇਕ ਇਕ ਪੈਨਲਟੀ ਕਾਰਨਰ ਮਿਲਿਆ, ਪਰ ਨਤੀਜਾ ਸਿਫ਼ਰ ਹੀ ਰਿਹਾ। ਭਾਰਤ ਲਈ ਹਰਮਨਪ੍ਰੀਤ ਨੇ ਤੀਜੇ ਕੁਆਰਟਰ ਵਿੱਚ ਗੋਲ ਦਾਗ਼ਿਆ। ਮਲੇਸ਼ੀਆ ਨੇ ਜਵਾਬੀ ਹੱਲਾ ਬੋਲਦਿਆਂ 40ਵੇਂ ਮਿੰਟ ਵਿੱਚ ਫੈਜਲ ਸਾਰੀ ਦੇ ਗੋਲ ਦੇ ਦਮ ’ਤੇ ਵਾਪਸੀ ਕੀਤੀ। ਭਾਰਤ ਲਈ ਅੱਠਵੇਂ ਪੈਨਲਟੀ ਕਾਰਨਰ ’ਤੇ ਵਰੁਣ ਕੁਮਾਰ ਨੇ ਗੋਲ ਕੀਤਾ। ਮਲੇਸ਼ੀਆ ਨੂੰ ਆਖਰੀ ਪੰਜ ਮਿੰਟਾਂ ਵਿੱਚ ਦੋ ਪੈਨਲਟੀ ਕਾਰਨਰ ਮਿਲੇ, ਜਿਸ ਵਿੱਚੋਂ ਦੂਜੇ ਨੂੰ ਰਜੀ ਨੇ ਗੋਲ ਵਿੱਚ ਤਬਦੀਲ ਕਰ ਦਿੱਤਾ।


