ਚੋਣਾਂ ਵਿਚ ਕਿਸੇ ਨਾਲ ਗੱਠਜੋੜ ਨਹੀਂ ਕਰਾਂਗੇ: ਉਮਰ

ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਸੂਬੇ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਵੀ ਪਾਰਟੀ ਨਾਲ ਚੋਣ ਗੱਠਜੋੜ ਨਹੀਂ ਕਰੇਗੀ। ਉਮਰ ਅਬਦੁੱਲਾ ਨੇ ਇੱਥੇ ਪਾਰਟੀ ਭਵਨ ਵਿਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੈਸ਼ਨਲ ਕਾਨਫਰੰਸ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ਲੜੇਗੀ ਅਤੇ ਕਿਸੇ ਵੀ ਪਾਰਟੀ ਨਾਲ ਕੋਈ ਚੋਣ ਗੱਠਜੋੜ ਨਹੀਂ ਕਰੇਗੀ। ਕਿਸੇ ਦੇ ਨਾਲ ਕੋਈ ਚੋਣ ਸਮਝੌਤਾ ਕਰਨ ਜਾਂ ਕੋਈ ਸੀਟ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਪੀਡੀਪੀ ਅਤੇ ਕਾਂਗਰਸ ਨਾਲ ਸਰਕਾਰ ਬਨਾਉਣ ਲਈ ਕੀਤੇ ਸਮਝੌਤੇ ਬਾਰੇ ਕਿਹਾ ਕਿ ਇਹ ਸੂਬੇ ਨੂੰ ਬਚਾਉਣ ਲਈ ਮਜਬੂਰੀ ਵਿਚ ਚੁੱਕਿਆ ਕਦਮ ਸੀ।

VIA PUNJAB