ਸ਼ਾਸਤਰੀ ਨੇ ਕੀਤਾ ਮਾੜੀ ਸ਼ਬਦਾਵਲੀ ਦਾ ਇਸਤੇਮਾਲ

ਐਡੀਲੇਡ- ਆਸਟਰੇਲੀਆ ਖ਼ਿਲਾਫ਼ ਐਡੀਲੇਡ ਓਵਲ ’ਚ ਪਹਿਲੇ ਕ੍ਰਿਕਟ ਟੈਸਟ ਮੈਚ ’ਚ ਇਤਿਹਾਸਕ ਜਿੱਤ ਤੋਂ ਬਾਅਦ ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਆਪਣੀਆਂ ਭਾਵਨਾਵਾਂ ’ਤੇ ਕਾਬੂ ਨਹੀਂ ਰੱਖ ਸਕਿਆ ਅਤੇ ਮਜ਼ਾਕ ’ਚ ਕੌਮੀ ਟੈਲੀਵਿਜ਼ਨ ’ਤੇ ਮਾੜੀ ਸ਼ਬਦਾਵਲੀ ’ਚ ਟਿੱਪਣੀ ਕਰ ਬੈਠਿਆ ਜੋ ਜਲਦੀ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਮੁੰਬਈ ਵਿੱਚ ਇਕ ਟੈਲੀਵਿਜ਼ਨ ਸਟੂਡੀਓ ’ਚ ਮੈਚ ਬਾਰੇ ਚਰਚਾ ਕਰ ਰਹੇ ਸੁਨੀਲ ਗਾਵਸਕਰ, ਮਾਈਕਲ ਕਲਾਰਕ ਅਤੇ ਮਾਰਕ ਬੁਚਰ ਨਾਲ ਗੱਲ ਕਰਦੇ ਹੋਏ ਸ਼ਾਸਤਰੀ ਨੇ ਜਦੋਂ ਤਣਾਅਪੂਰਨ ਪਲਾਂ ਬਾਰੇ ਦੱਸਿਆ ਤਾਂ ਉਹ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕਰ ਬੈਠਾ।

VIA PUNJAB