ਪਾਕਿ ਕਸ਼ਮੀਰ ਦੇ ਲੋਕਾਂ ਨੂੰ ਪੂਰਾ ਸਮਰਥਨ ਦਿੰਦਾ ਰਹੇਗਾ: ਇਮਰਾਨ ਖਾਨ

ਇਸਲਾਮਾਬਾਦ – ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪੂਰਾ ਕੂਟਨੀਤਕ, ਰਾਜਸੀ ਅਤੇ ਨੈਤਿਕ ਸਮਰਥਨ ਦਿੰਦਾ ਰਹੇਗਾ। ਉਨ੍ਹਾਂ ਇਹ ਗੱਲ ਅੱਜ ਮਨੁੱਖੀ ਅਧਿਕਾਰ ਦਿਵਸ ਮੌਕੇ ਆਪਣਾ ਸੰਦੇਸ਼ ਦਿੰਦਿਆਂ ਆਖੀ। ਉਨ੍ਹਾਂ ਕਿਹਾ,‘ਮਨੁੱਖੀ ਅਧਿਕਾਰਾਂ ਦੇ ਸਰਬਵਿਆਪੀ ਐਲਾਨਨਾਮੇ ਦੀ 70ਵੀਂ ਵਰ੍ਹੇਗੰਢ ਮੌਕੇ ਅਸੀਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਵੱਲੋਂ ਮਨੁੱਖੀ ਸਨਮਾਨ, ਇੱਜ਼ਤ ਅਤੇ ਸਵੈ-ਦ੍ਰਿੜਤਾ ਦੇ ਅਧਿਕਾਰ ਲਈ ਲੜੇ ਜਾ ਰਹੇ ਸੰਘਰਸ਼ ’ਚ ਪੂਰਾ ਕੂਟਨੀਤਕ, ਰਾਜਸੀ ਅਤੇ ਨੈਤਿਕ ਸਮਰਥਨ ਦਿੰਦੇ ਹਾਂ।’

VIA PUNJAB