ਚੋਣਾਂ ਵਿੱਚ ਦਖਲ ਦੇਣ ਲਈ ਪੁਤਿਨ ਜ਼ਿੰਮੇਵਾਰ : ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ 2016 ਵਿੱਚ ਆਮ ਚੋਣਾਂ ਵਿੱਚ ਕਥਿਤ ਦਖਲ ਲਈ ਉਹ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਜ਼ਿੰਮੇਵਾਰ ਮੰਨਦੇ ਹਨ| ਟਰੰਪ ਨੇ ਬੀਤੇ ਦਿਨੀਂ ਫਿਨਲੈਂਡ ਦੇ ਹੇਲਸਿੰਕੀ ਵਿੱਚ ਪੁਤਿਨ ਨਾਲ ਮੁਲਾਕਾਤ ਕੀਤੀ ਸੀ| ਉਨ੍ਹਾਂ ਕਿਹਾ ਸੀ ਕਿ ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਦਖਲ ਦੇ ਮੁੱਦੇ ਨੂੰ ਉਠਾਇਆ ਸੀ| ਟਰੰਪ ਤੋਂ ਜਦ ਪੁੱਛਿਆ ਗਿਆ ਕਿ ਕੀ ਉਹ 2016 ਦੀਆਂ ਚੋਣਾਂ ਦੌਰਾਨ ਰੂਸ ਦੇ ਦਖਲ ਨੂੰ ਲੈ ਕੇ ਅਮਰੀਕੀ ਖੁਫੀਆ ਵਿਭਾਗ ਦੇ ਮੁਲਾਂਕਣ ਤੋਂ ਸਹਿਮਤ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਅਤੇ ਹੁਣ ਵੀ ਕਹਿ ਰਿਹਾ ਹਾਂ ਕਿ ਹਾਂ ਇਹ ਗੱਲ ਸਹੀ ਹੈ| ਉਨ੍ਹਾਂ ਨੂੰ ਪੁੱਛਿਆ ਗਿਆ ਪਰ ਤੁਸੀਂ ਪੁਤਿਨ ਦੀ ਵਿਸ਼ੇਸ਼ ਤੌਰ ਤੇ ਨਿੰਦਾ ਨਹੀਂ ਕੀਤੀ , ਕੀ ਤੁਸੀਂ ਉਨ੍ਹਾਂ ਨੂੰ ਨਿੱਜੀ ਤੌਰ ਤੇ ਜ਼ਿੰਮੇਵਾਰ ਮੰਨਦੇ ਹੋ? ਇਸ ‘ਤੇ ਟਰੰਪ ਨੇ ਕਿਹਾ ਕਿ ਹਾਂ ਮੈਂ ਇਹ ਮੰਨਦਾ ਹਾਂ ਕਿਉਂਕਿ ਦੇਸ਼ ਦੀ ਕਮਾਨ ਉਨ੍ਹਾਂ ਦੇ ਹੱਥਾਂ ਵਿੱਚ ਹੈ| ਜਿਵੇਂ ਕਿ ਮੇਰੇ ਦੇਸ਼ ਵਿੱਚ ਜੋ ਕੁੱਝ ਹੁੰਦਾ ਹੈ ਉਸ ਦੇ ਲਈ ਮੈਂ ਖੁਦ ਨੂੰ ਜ਼ਿੰਮੇਵਾਰ ਮੰਨਦਾ ਹਾਂ| ਇਸ ਲਈ ਦੇਸ਼ ਦੇ ਨੇਤਾ ਦੇ ਤੌਰ ਤੇ ਤੁਹਾਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਹੋਵੇਗਾ| ਉਥੇ ਹੀ ਪੁਤਿਨ ਨਾਲ ਪੱਤਰਕਾਰ ਸੰਮੇਲਨ ਦੌਰਾਨ ਚੋਣਾਂ ਵਿੱਚ ਰੂਸ ਦੇ ਦਾਖਲੇ ਦੇ ਅਮਰੀਕੀ ਖੁਫੀਆ ਵਿਭਾਗ ਦੇ ਦਾਅਵੇ ਦਾ ਸਮਰਥਨ ਨਾ ਕਰਨ ਨੂੰ ਲੈ ਕੇ ਟਰੰਪ ਅਮਰੀਕੀ ਸੰਸਦ ਮੈਂਬਰਾਂ ਦੀ ਨਿੰਦਾ ਦੇ ਸ਼ਿਕਾਰ ਹੋਏ ਸਨ| ਜਿਸ ਦੇ ਬਾਅਦ ਅੱਜ ਟਰੰਪ ਨੇ ਪੁਤਿਨ ਨਾਲ ਹੋਈ ਬੈਠਕ ਨੂੰ ਬਹੁਤ ਵਧੀਆ ਦੱਸਿਆ| ਸੈਨੇਟਰ ਜੈਫ ਲੇਕ ਨੇ ਟਰੰਪ ਦੇ ਪ੍ਰਦਰਸ਼ਨ ਨੂੰ ਸ਼ਰਮਨਾਕ ਦੱਸਿਆ| ਉਥੇ ਹੀ ਰੀਪਬਲਿਕਨ ਸੈਨੇਟਰ ਜਾਨ ਮੈਕਕੇਨ ਨੇ ਕਿਹਾ ਕਿ ਹੇਲਸਿੰਕੀ ਵਿੱਚ ਹੋਇਆ ਪੱਤਰਕਾਰ ਸੰਮੇਲਨ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦੇ ਸਭ ਤੋਂ ਸ਼ਰਮਨਾਕ ਪ੍ਰਦਰਸ਼ਨਾਂ ਵਿੱਚੋਂ ਇਕ ਸੀ| ਉਥੇ ਟਰੰਪ ਨੇ ਸਾਰਾ ਠੀਕਰਾ ਮੀਡੀਆ ਤੇ ਭੰਨ੍ਹਿਆ ਹੈ ਅਤੇ ਕਿਹਾ ਹੈ ਕਿ ਉਹ ਗੱਲ ਨੂੰ ਵਧਾਉਂਦੀ ਹੈ| ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪੱਤਰਕਾਰ ਸੰਮੇਲਨ ਵਿੱਚ ਮੇਰਾ ਪ੍ਰਦਰਸ਼ਨ ਵਧਿਆ ਰਿਹਾ| ਇਹ ਇਕ ਵਧੀਆ ਸੰਮੇਲਨ ਸੀ|

VIA PUNJAB