- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਨਾਥ ਵਿੱਚ ਲਾਇਆ ਧਿਆਨ
ਦੇਹਰਾਦੂਨ – ਕਰੀਬ ਡੇਢ ਮਹੀਨੇ ਤੱਕ ਚੱਲੀ ਲੋਕ ਸਭਾ ਚੋਣਾਂ ਦੀ ਕਵਾਇਦ ਤੇ ਨਤੀਜੇ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਕੇਦਾਰਨਾਥ ਧਾਮ ਪੁੱਜੇ। ਉਨ੍ਹਾਂ ਭਗਵਾਨ ਸ਼ਿਵ ਦਾ ਰੁਦਰਾਭਿਸ਼ੇਕ ਕਰ ਕੇ ਪੂਜਾ ਕੀਤੀ। ਪ੍ਰਧਾਨ ਮੰਤਰੀ ਹੈਲੀਕਾਪਟਰ ਤੋਂ ਉਤਰਨ ਤੋਂ ਬਾਅਦ ਸਲੇਟੀ ਰੰਗ ਦੇ ਪਹਾੜੀ ਵਸਤਰਾਂ ਤੇ ਪਹਾੜੀ ਟੋਪੀ ਪਹਿਨ ਕੇ ਲੱਕ ’ਤੇ ਕੇਸਰੀ ਗਮਛਾ ਬੰਨ੍ਹ ਕੇ ਕੇਦਾਰਨਾਥ ਧਾਮ ਆਏ। ਹੈਲੀਪੈਡ ਤੋਂ ਮੰਦਰ ਪੁੱਜਣ ’ਤੇ ਕੇਦਾਰਨਾਥ ਦੇ ਤੀਰਥ ਪੁਰੋਹਿਤਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਕਰੀਬ ਅੱਧਾ ਘੰਟਾ ਉਨ੍ਹਾਂ ਭਗਵਾਨ ਸ਼ਿਵ ਦੀ ਪੂਜਾ ਕੀਤੀ ਤੇ ਮੰਦਰ ਦੀ ਪਰਿਕਰਮਾ ਕੀਤੀ। ਪ੍ਰਧਾਨ ਮੰਤਰੀ ਇਸ ਤੋਂ ਬਾਅਦ ਧਾਮ ਦੇ ਨੇੜੇ ਸਥਿਤ ਗੁਫ਼ਾ ’ਚ ਧਿਆਨ (ਮੈਡੀਟੇਸ਼ਨ) ਲਾਉਣ ਲਈ ਬੈਠੇ। ਧਿਆਨ ਲਾਉਣ ਦੌਰਾਨ ਉਨ੍ਹਾਂ ਭਗ਼ਵਾਂ ਸ਼ਾਲ ਲਪੇਟਿਆ ਹੋਇਆ ਸੀ। ਰੁਦਰਪ੍ਰਯਾਗ ਦੇ ਡੀਸੀ ਮੰਗੇਸ਼ ਘਿਲਦਿਆਲ ਨੇ ਦੱਸਿਆ ਕਿ ਮੋਦੀ ਦੇ ਨਤਮਸਤਕ ਹੋਣ ਵੇਲੇ ਹੋਰ ਸ਼ਰਧਾਲੂਆਂ ਨੂੰ ਮੰਦਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਉਤਰਾਖੰਡ ਦੇ ਮੁੱਖ ਸਕੱਤਰ ਉਤਪਲ ਕੁਮਾਰ ਨੇ ਪ੍ਰਧਾਨ ਮੰਤਰੀ ਨੂੰ ਧਾਮ ’ਚ ਚੱਲ ਰਹੇ ਮੁੜ ਉਸਾਰੀ ਕਾਰਜ ਬਾਰੇ ਜਾਣਕਾਰੀ ਦਿੱਤੀ। ਚੋਣ ਕਮਿਸ਼ਨ ਨੇ ਇਸ ਦੌਰੇ ਲਈ ਇਜਾਜ਼ਤ ਦੇ ਦਿੱਤੀ ਸੀ ਹਾਲਾਂਕਿ ਪ੍ਰਧਾਨ ਮੰਤਰੀ ਦਫ਼ਤਰ ਨੂੰ ਨਾਲ ਹੀ ਇਹ ਵੀ ਹਦਾਇਤ ਦਿੱਤੀ ਗਈ ਸੀ ਕਿ ਚੋਣ ਜ਼ਾਬਤੇ ਦਾ ਖ਼ਿਆਲ ਰੱਖਿਆ ਜਾਵੇ। ਇਸ ਤੋਂ ਬਾਅਦ ਮੋਦੀ ਇਕ ਵਿਸ਼ੇਸ਼ ਵਾਹਨ ਵਿਚ ਸਵਾਰ ਹੋ ਕੇ ਉਸਾਰੀ ਕਾਰਜ ਦੇਖਣ ਚਲੇ


