ਲੰਡਨ : ਸਾਊਥਹਾਲ ‘ਚ ਚੱਲੀ ਗੋਲੀ, ਪੁਲਸ ਕਰ ਰਹੀ ਹੈ ਜਾਂਚ

ਲੰਡਨ – ਪੱਛਮੀ ਲੰਡਨ ਦੇ ਸਾਊਥਹਾਲ ਵਿਚ ਮੰਗਲਵਾਰ ਰਾਤ ਨੂੰ ਗੋਲੀ ਚੱਲਣ ਦੀ ਘਟਨਾ ਵਾਪਰੀ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਸਾਊਥਹਾਲ ਦੇ ਬਰੌਡਵੇਅ ‘ਤੇ ਇਕ ਵਾਲ ਕੱਟਣ ਵਾਲੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਗੋਲੀ ਚੱਲਣ ਦੀ ਘਟਨਾ ਦੀ ਰਿਪੋਰਟ ਪੁਲਸ ਨੂੰ ਰਾਤ 8.45 ਵਜੇ ਮਿਲੀ ਸੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਨਾ ਹੀ ਕਿਸੇ ਨੂੰ ਨੁਕਸਾਨ ਪਹੁੰਚਿਆ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਸ ਨੂੰ 9 ਅਕਤੂਬਰ ਰਾਤ ਨੂੰ 8.45 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ ਪਰ ਅਜੇ ਤਕ ਘਟਨਾ ਦੇ ਪਿਛੇ ਕੀ ਕਾਰਨ ਸੀ ਇਹ ਸਾਫ ਨਹੀਂ ਹੋ ਸਕਿਆ ਹੈ। ਖੁਸ਼ਕਿਸਮਤੀ ਇਹ ਰਹੀ ਕਿ ਗੋਲੀਬਾਰੀ ਵਿਚ ਕਿਸੇ ਦੀ ਮੌਤ ਹੀ ਹੋਈ।

VIA PUNJAB