- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੇਕਰ ਮੋਦੀ ਸਰਕਾਰ ਆਗਿਆ ਦੇਵੇਗੀ ਤਾਂ ਮੈਂ ਪਾਕਿਸਤਾਨ ਜ਼ਰੂਰ ਜਾਵਾਂਗਾ : ਕਪਿਲ ਦੇਵ
ਨਵੀਂ ਦਿੱਲੀ – ਪਾਕਿਸਤਾਨ ਦੇ ਨਵੇਂ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਲਈ ਮਿਲੇ ਸੱਦੇ ‘ਤੇ ਸਾਬਕਾ ਭਾਰਤੀ ਕਪਤਾਨੀ ਕਪਿਲ ਦੇਵ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਉਨ੍ਹਾਂ ਨੂੰ ਆਗਿਆ ਦੇਵੇਗੀ ਤਾਂ ਉਹ ਇਸ ‘ਚ ਸ਼ਾਮਲ ਹੋਣ ਲਈ ਜ਼ਰੂਰ ਜਾਣਗੇ। ਏ.ਐੱਨ.ਆਈ. ਮੁਤਾਬਕ 1983 ‘ਚ ਦੇਸ਼ ਨੂੰ ਵਰਲਡ ਕੱਪ ਜਿਤਾਉਣ ਵਾਲੇ ਕਪਤਾਨ ਕਪਿਲ ਦੇਵ ਦਾ ਕਹਿਣਾ ਹੈ ਕਿ ਅਜੇ ਤੱਕ ਮੈਂ ਸੱਦਾ ਪੱਤਰ ਨਹੀਂ ਦੇਖਿਆ ਹੈ ਪਰ ਜੇ ਮੈਨੂੰ ਸੱਦਾ ਮਿਲਦਾ ਹੈ ਤਾਂ ਮੈਂ ਸਰਕਾਰ ਦੀ ਆਗਿਆ ਮਿਲਣ ‘ਤੇ ਪਾਕਿਸਤਾਨ ਜ਼ਰੂਰ ਜਾਵਾਂਗਾ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਵਲੋਂ ਇਮਰਾਨ ਖਾਨ ਨਾਲ ਕ੍ਰਿਕਟ ਖੇਡ ਚੁੱਕੇ ਭਾਰਤੀ ਕ੍ਰਿਕਟਰ ਕਪਿਲ ਦੇਵ, ਸੁਨੀਲ ਗਾਵਸਕਰ ਅਤੇ ਨਵਜੋਤ ਸਿੰਘ ਸਿੰਧੂ ਨੂੰ ਇਮਰਾਨ ਦੇ ਸਹੁੰ ਚੁੱਕ ਸਮਾਰੋਹ ‘ਚ ਸੱਦਾ ਭੇਜਣ ਦੀ ਗੱਲ ਕਹੀ ਗਈ ਹੈ। ਨਵਜੋਤ ਸਿੰਧੂ ਨੇ ਤਾਂ ਇਸ ਸੱਦੇ ਨੂੰ ਕਬੂਲ ਕਰਕੇ ਐਲਾਨ ਕੀਤਾ ਹੈ ਕਿ ਉਹ ਪਾਕਿਸਤਾਨ ਜ਼ਰੂਰ ਜਾਣਗੇ ਪਰ ਹਾਲੇ ਤੱਕ ਸੁਨੀਲ ਗਾਵਸਕਰ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਹਿਲਾਂ ਖਬਰ ਸੀ ਕਿ ਫਿਲਮ ਸਟਾਰ ਆਮਿਰ ਖਾਨ ਨੂੰ ਵੀ ਸੱਦਾ ਭੇਜਿਆ ਗਿਆ ਹੈ ਪਰ ਆਮਿਰ ਨੇ ਸਾਫ ਕਰ ਕੇ ਦਿੱਤਾ ਕਿ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਮਿਲਿਆ ਹੈ।


