ਜੇਮਜ਼ ਐਂਡਰਸਨ ਬਣਿਆ ਅੱਵਲ ਨੰਬਰ ਗੇਂਦਬਾਜ਼

ਗੇਂਦਬਾਜ਼ੀ ਵਿੱਚ ਇੰਗਲੈਂਡ ਦਾ ਜੇਮਜ਼ ਐਂਡਰਸਨ ਦਾ ਪਹਿਲਾ, ਦੱਖਣੀ ਅਫਰੀਕਾ ਦੇ ਕੈਗਿਸੋ ਰਾਬਾਦਾ ਦਾ ਦੂਜਾ ਅਤੇ ਇਸ ਮੈਚ ਤੋਂ ਬਾਹਰ ਰਹੇ ਭਾਰਤ ਦੇ ਫ਼ਿਰਕੀ ਗੇਂਦਬਾਜ਼ ਰਵਿੰਦਰ ਜਡੇਜਾ ਦਾ ਤੀਜਾ ਸਥਾਨ ਕਾਇਮ ਹੈ, ਜਦੋਂਕਿ ਰਵੀਚੰਦਰਨ ਅਸ਼ਵਿਨ ਆਪਣੇ ਪੰਜਵੇਂ ਸਥਾਨ ’ਤੇ ਬਰਕਰਾਰ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੋ ਸਥਾਨ ਡਿਗ ਕੇ 19ਵੇਂ ਸਥਾਨ ’ਤੇ ਆ ਗਿਆ, ਜਦੋਂਕਿ ਇਸ਼ਾਂਤ ਸ਼ਰਮਾ 26ਵੇਂ ਅਤੇ ਉਮੇਸ਼ ਯਾਦਵ ਦਾ 28ਵਾਂ ਸਥਾਨ ਜਿਉਂ ਦਾ ਤਿਉਂ ਹੈ। ਇਸ ਟੈਸਟ ਵਿੱਚ ਮੈਨ ਆਫ ਦਿ ਮੈਚ ਰਹੇ ਅਤੇ ਇੰਗਲੈਂਡ ਦੀ ਦੂਜੀ ਪਾਰੀ ਵਿੱਚ ਮਹੱਤਵਪੂਰਨ ਨੀਮ ਸੈਂਕੜਾ ਮਾਰਨ ਵਾਲੇ ਸੈਮ ਕਰੈਨ ਨੇ ਬੱਲੇਬਾਜ਼ੀ ਵਿੱਚ ਸਿੱਧੀ 72ਵੇਂ ਸਥਾਨ ’ਤੇ ਅਤੇ ਗੇਂਦਬਾਜ਼ੀ ਵਿੱਚ 62ਵੇਂ ਸਥਾਨ ਛਾਲ ਮਾਰੀ ਹੈ। ਕਰੈਨ ਨੇ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਸਣੇ ਭਾਰਤ ਦੀਆਂ ਕੁੱਲ ਪੰਜ ਵਿਕਟਾਂ ਲਈਆਂ ਸਨ ਅਤੇ ਦੂਜੀ ਪਾਰੀ ਵਿੱਚ 63 ਦੌੜਾਂ ਬਣਾਈਆਂ ਸਨ।

VIA PUNJAB