ਜੈਸ਼ੰਕਰ ਵੱਲੋਂ ਅਮਰੀਕੀ ਸੰਸਦ ਮੈਂਬਰ ਨੂੰ ਮਿਲਣ ਤੋਂ ਨਾਂਹ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਜੈਪਾਲ ਨੇ ਅਮਰੀਕੀ ਸੰਸਦ ਵਿਚ ਕਸ਼ਮੀਰ ਮਤਾ ਲਿਆ ਕੇ ਭਾਰਤ ਤੋਂ ਧਾਰਾ 370 ਹਟਾਉਣ ਮਗਰੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਦੀ ਬੇਨਤੀ ਕੀਤੀ ਸੀ। ਜੈਸ਼ੰਕਰ ਨੇ ਇੱਥੇ ਭਾਰਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਹੀਨੇ ਅਮਰੀਕੀ ਪ੍ਰਤੀਨਿਧ ਸਭਾ ਵਿਚ ਕਸ਼ਮੀਰ ਬਾਰੇ ਲਿਆਂਦਾ ਗਿਆ ਮਤਾ ਜੰਮੂ ਕਸ਼ਮੀਰ ’ਚ ਹਾਲਾਤ ਦਾ ਨਿਰਪੱਖ ਦ੍ਰਿਸ਼ਟੀਕੋਣ ਪੇਸ਼ ਨਹੀਂ ਕਰਦਾ। ਭਾਰਤ ਤੇ ਅਮਰੀਕਾ ਵਿਚਾਲੇ ਦੂਜੇ ‘ਟੂ ਪਲੱਸ ਟੂ’ ਸੰਵਾਦ ਨਾਲ ਜੁੜੀ ਜੈਸ਼ੰਕਰ ਦੀ ਵਾਸ਼ਿੰਗਟਨ ਡੀਸੀ ਦੀ ਯਾਤਰਾ ਸਮਾਪਤ ਹੋ ਗਈ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ‘ਮੈਂ ਉਸ ਮਤੇ ਬਾਰੇ ਜਾਣੂ ਹਾਂ। ਮੈਨੂੰ ਲੱਗਦਾ ਹੈ ਕਿ ਇਸ ਵਿਚ ਜੰਮੂ ਕਸ਼ਮੀਰ ਦੀ ਸਥਿਤੀਆਂ ਨੂੰ ਠੀਕ ਤਰੀਕੇ ਨਾਲ ਸਮਝਾਇਆ ਨਹੀਂ ਗਿਆ।

VIA PUNJAB